ਬਰਤਾਨੀਆ ਸਰਕਾਰ ਜੱਗੀ ਜੌਹਲ ਵਿਰੁਧ ਸਬੂਤ ਪੇਸ਼ ਕਰੇ ਜਾਂ ਭਾਰਤ ਸਰਕਾਰ ਨਾਲ ਗੱਲ ਕਰੇ : ਪ੍ਰੀਤ ਕੌਰ
Published : Sep 28, 2021, 12:23 am IST
Updated : Sep 28, 2021, 12:23 am IST
SHARE ARTICLE
image
image

ਬਰਤਾਨੀਆ ਸਰਕਾਰ ਜੱਗੀ ਜੌਹਲ ਵਿਰੁਧ ਸਬੂਤ ਪੇਸ਼ ਕਰੇ ਜਾਂ ਭਾਰਤ ਸਰਕਾਰ ਨਾਲ ਗੱਲ ਕਰੇ : ਪ੍ਰੀਤ ਕੌਰ ਗਿੱਲ ਐਮ.ਪੀ

ਨਵੀਂ ਦਿੱਲੀ, 27 ਸਤੰਬਰ (ਪਪ) : ਬਰਤਾਨੀਆ ਦੀ ਸਿੱਖ ਐਮ.ਪੀ ਪ੍ਰੀਤ ਕੌਰ ਗਿੱਲ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਯੂ.ਕੇ ਅਦਾਲਤ ਵਲੋਂ ਰੁਲਦਾ ਸਿੰਘ ਕਤਲ ਕੇਸ ’ਚ ਨਾਮਜ਼ਦ ਕੀਤੇ ਤਿੰਨੇ ਸਿੰਘ ਬਰੀ ਕਰ ਕੇ ਰਿਹਾਅ ਕੀਤੇ ਅਤੇ ਦਿੱਲੀ ਦੀ ਤਿਹਾੜ ਜੇਲ ਅੰਦਰ ਬੰਦ ਜਗਤਾਰ ਸਿੰਘ ਜੱਗੀ ਜੋਹਲ ਬਾਰੇ ਕੁੱਝ ਸਵਾਲ ਕੀਤੇ ਹਨ। 
ਉਨ੍ਹਾਂ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ ਵਿਚ ਪੁੱਛਿਆ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਰੁਲਦਾ ਸਿੰਘ ਕਤਲ ਮਾਮਲੇ ’ਚ ਨਾਮਜ਼ਦ ਕੀਤੇ ਗਏ ਤਿੰਨਾਂ ਸਿੰਘਾਂ ਦਾ ਕੇਸ ਅਦਾਲਤ ਵਲੋਂ 2011 ਅੰਦਰ ਜਿਸ ’ਚ ਹਿੰਦੁਸਤਾਨ ਸਰਕਾਰ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਸੀ, ਜਿਸ ਕਰ ਕੇ ਸਬੂਤਾਂ ਦੀ ਘਾਟ ਕਰ ਕੇ ਸਿੰਘਾਂ ਨੂੰ ਬਰੀ ਕਰਦਿਆਂ ਕੇਸ ਖ਼ਤਮ ਕਰ ਦਿਤਾ ਗਿਆ ਸੀ ਤੇ ਫਿਰ ਆਪ ਨੇ ਕਿਹੜੇ ਸਬੂਤਾਂ ਕਰ ਕੇ ਇਸ ਕੇਸ ਨੂੰ 10 ਵਰਿ੍ਹਆਂ ਬਾਅਦ ਮੁੜ ਚਲਾਉਣ ਦੀ ਇਜਾਜ਼ਤ ਦਿਤੀ ਤੇ ਤੁਹਾਡੇ ਕੋਲ ਕਿਹੜੇ ਹਵਾਲੇ ਸਨ ਜਿਨ੍ਹਾਂ ਰਾਹੀਂ ਤੁਸੀਂ ਇਨ੍ਹਾਂ ਨੂੰ ਭਾਰਤ ਸਰਕਾਰ ਨੂੰ ਸੌਂਪਣ ਵਾਲੇ ਸੀ..? ਉਨ੍ਹਾਂ ਲਿਖਿਆ ਇਕ ਖ਼ਤਮ ਹੋਇਆ ਕੇਸ ਮੁੜ ਚਲਾਏ ਜਾਣ ਕਰ ਕੇ ਜੋ ਪੈਸੇ ਉਸ ਵਿਚ ਬਰਬਾਦ ਹੋਏ ਕਿ ਉਹ ਜੋ ਲੋਕ ਸਾਨੂੰ ਟੈਕਸ ਦਿੰਦੇ ਹਨ ਉਨ੍ਹਾਂ ਦੇ ਨਾਲ ਧੋਖਾਧੜੀ ਨਹੀਂ ਹੈ.? ਉਨ੍ਹਾਂ ਕਿਹਾ ਕਿ ਤੁਹਾਡੀ ਇਸ ਕਾਰਵਾਈ ਨਾਲ ਬਰਤਾਨੀਆ ’ਚ ਰਹਿ ਰਹੇ ਘੱਟ ਗਿਣਤੀਆਂ ਅੰਦਰ ਅਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਜੋ ਕਿ ਕਿਸੇ ਦੇਸ਼ ਲਈ ਇਹ ਨੁਕਸਾਨਦੇਹ ਹੋ ਸਕਦਾ ਹੈ। 
ਉਨ੍ਹਾਂ ਫ਼ੋਨ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਜਥੇਬੰਦੀਆਂ ਅਤੇ ਸੰਗਤਾਂ ਨੇ ਇਕਜੁਟਤਾ ਵਿਖਾਉਦਿਆਂ ਤਿੰਨੋਂ ਸਿੰਘ ਰਿਹਾਅ ਕਰਵਾਉਣ ’ਚ ਮਦਦ ਕੀਤੀ ਹੈ ਉਨ੍ਹਾਂ ਦਾ ਬਹੁਤ ਬਹੁਤ ਧਨਵਾਦ। ਉਨ੍ਹਾਂ ਜੱਗੀ ਜੋਹਲ ਦੇ ਕੇਸ ਬਾਰੇ ਗੱਲ ਕਰਦਿਆਂ ਲਿਖਿਆ ਕਿ ਜੱਗੀ ਜੋਹਲ ਜੋ ਕਿ ਪਿਛਲੇ ਚਾਰ ਵਰਿ੍ਹਆਂ ਤੋਂ ਬਿਨ੍ਹਾਂ ਕਿਸੇ ਕਸੂਰ ਦਿੱਲੀ ਦੀ ਤਿਹਾੜ ਜੇਲ ਅੰਦਰ ਬੰਦ ਹੈ ਉਸ ਵਿਰੁਧ ਕੋਈ ਵੀ ਸਬੂਤ ਸਰਕਾਰ ਕੋਲ ਨਹੀਂ ਹੈ ਤੇ ਜੇਕਰ ਕੋਈ ਸਬੂਤ ਹੈ ਤਾਂ ਉਸ ਨੂੰ ਜਨਤਕ ਕੀਤਾ ਜਾਵੇ ਨਹੀਂ ਤਾਂ ਭਾਰਤ ਸਰਕਾਰ ਤੇ ਜ਼ੋਰ ਪਾ ਕੇ ਗੱਲਬਾਤ ਰਾਹੀਂ ਜੱਗੀ ਦੀ ਬੰਦ ਖਲਾਸੀ ਕਰਵਾ ਕੇ ਉਸ ਨੂੰ ਮੁੜ ਅਪਣੇ ਪਰਵਾਰ ਵਿਚ ਲਿਆਂਦਾ ਜਾਵੇ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement