ਮਿਹਨਤੀ ਨੌਜਵਾਨਾਂ ਨੂੰ ਜਥੇਬੰਦੀ 'ਚ ਮਿਲਣਗੀਆਂ ਅਹਿਮ ਜ਼ਿੰਮੇਵਾਰੀਆਂ : ਜਗਦੀਪ ਮਾਨ
Published : Sep 28, 2020, 1:08 am IST
Updated : Sep 28, 2020, 1:08 am IST
SHARE ARTICLE
image
image

ਮਿਹਨਤੀ ਨੌਜਵਾਨਾਂ ਨੂੰ ਜਥੇਬੰਦੀ 'ਚ ਮਿਲਣਗੀਆਂ ਅਹਿਮ ਜ਼ਿੰਮੇਵਾਰੀਆਂ : ਜਗਦੀਪ ਮਾਨ

ਅਮਲੋਹ, 27 ਸਤੰਬਰ (ਅੰਮ੍ਰਿਤ ਸ਼ੇਰਗਿੱਲ): ਐਨਐਸਯੂਆਈ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਮਾਨ ਵੱਲੋਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਅਤੇ ਜੱਥੇਬੰਦੀਆ ਦੇ ਸੂਬਾ ਪ੍ਰਧਾਨ ਅਕਸੈ ਸਰਮਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਿਹਨਤੀ ਨੌਜਵਾਨਾਂ ਨੂੰ ਜੱਥੇਬੰਦੀ ਵਿੱਚ ਅਹਿਮ ਜਿਮੇਵਾਰੀ ਦਿੱਤੀਆਂ ਗਈਆਂ ਅਤੇ ਕਾਗਰਸ ਪਾਰਟੀ ਅਤੇ ਜੱਥੇਬੰਦੀ ਦੀ ਮਜਬੂਤੀ ਲਈ ਮਿਹਨਤ ਦੀ ਗੱਲ ਵੀ ਆਖੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਧਾਨ ਜਗਦੀਪ ਮਾਨ ਨੇ ਕਿਹਾ ਕਿ ਜੱਥੇਬੰਦੀ ਨਾਲ ਜੁੜਨ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਜੱਥੇਬੰਦੀ ਨਾਲ ਜੁੜਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਮਿਹਨਤ ਕਰਨ ਅਤੇ ਪਾਰਟੀ ਦਾ ਹਰ ਸੁਨੇਹਾ ਹਰ ਘਰ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਸਨੀ ਗੁਰਧਨਪੁਰ ਨੂੰ ਬਲਾਕ ਅਮਲੋਹ ਦਿਹਾਤੀ ਦਾ ਸੀਨੀ ਮੀਤ ਪ੍ਰਧਾਨ, ਰਣਜੀਤ ਲਵਲੀ ਹੈਬਤਪੁਰ ਨੂੰ ਮੀਤ ਪ੍ਰਧਾਨ, ਦਵਿੰਦਰ ਸਿੰਘ ਨੂੰ ਬਲਾਕ ਅਮਲੋਹ ਦਾ ਸਕੱਤਰ ਨਿਯੁੱਕਤ ਕੀਤਾ ਗਿਆ ਜਿਨ੍ਹਾਂ ਦਾ ਕਾਂਗਰਸ ਦਫਤਰ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਦਲਜੌਤ ਸਿੰਘ ਔਜਲਾ ਜਿਲ੍ਹਾ ਸੀਨੀ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਬਿੱਲਾ ਮੀਤ ਪ੍ਰਧਾਨ, ਅਮਨਿੰਦਰ ਪ੍ਰਧਾਨ ਆਦਿ ਮੌਜੂਦ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement