'ਭਿ੍ਸ਼ਟ ਇੰਜੀਨੀਅਰ' ਦੇ ਘਰ ਵਿਜੀਲੈਂਸ ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਬਰਾਮਦ
Published : Aug 28, 2022, 12:38 am IST
Updated : Aug 28, 2022, 12:38 am IST
SHARE ARTICLE
image
image

'ਭਿ੍ਸ਼ਟ ਇੰਜੀਨੀਅਰ' ਦੇ ਘਰ ਵਿਜੀਲੈਂਸ ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਬਰਾਮਦ

ਪਟਨਾ, 27 ਅਗੱਸਤ : ਆਮਦਨ ਤੋਂ ਵਧ ਸੰਪਤੀ ਮਾਮਲੇ 'ਚ ਵਿਜੀਲੈਂਸ ਵਿਭਾਗ ਨੇ ਬਿਹਾਰ 'ਚ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਘਰ ਛਾਪਾ ਮਾਰਿਆ | ਇਸ ਛਾਪੇ 'ਚ ਕਰੋੜਾਂ ਰੁਪਏ ਅਤੇ ਗਹਿਣੇ ਬਰਾਮਦ ਕੀਤੇ ਗਏ ਹਨ | ਜਾਣਕਾਰੀ ਮੁਤਾਬਕ ਦੋ ਟਿਕਾਣਿਆਂ 'ਚ ਹੋਈ ਛਾਪੇਮਾਰੀ 'ਚ ਹੁਣ ਤਕ ਕਰੀਬ 5 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ |
ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਨੇ ਪੇਂਡੂ ਕਾਰਜ ਵਿਭਾਗ ਦੇ ਕਿਸਨਗੰਜ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਰਾਏ ਵਿਰੁਧ ਆਮਦਨ ਤੋਂ ਵਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ | ਅੱਜ ਵਿਜੀਲੈਂਸ ਟੀਮ ਨੇ ਕਿਸਨਗੰਜ ਅਤੇ ਪਟਨਾ 'ਚ ਸੰਜੇ ਰਾਏ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ | ਟੀਮ ਜਦੋਂ ਇੱਥੇ ਪਹੁੰਚੀ ਤਾਂ ਪਤਾ ਲੱਗਾ ਕਿ ਇੰਜੀਨੀਅਰ ਸਾਰੀ ਨਕਦੀ ਅਪਣੇ ਜੂਨੀਅਰ ਇੰਜੀਨੀਅਰ ਅਤੇ ਕੈਸੀਅਰ ਕੋਲ ਰੱਖਦਾ ਹੈ | ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਇਥੇ ਛਾਪਾ ਮਾਰ ਕੇ ਕਰੀਬ 5 ਕਰੋੜ ਦੀ ਨਕਦੀ ਬਰਾਮਦ ਕੀਤੀ |
ਵਿਜੀਲੈਂਸ ਵਿਭਾਗ ਦੇ  ਸੁਜੀਤ ਸਾਗਰ ਨੇ ਦਸਿਆ ਕਿ ਵਿਭਾਗ ਪਟਨਾ ਅਤੇ ਕਿਸ਼ਨਗੰਜ 'ਚ 3-4 ਟਿਕਾਣਿਆਂ 'ਚ ਛਾਪੇਮਾਰੀ ਕਰ ਰਿਹਾ ਹੈ | ਕਈ ਦਸਤਾਵੇਜ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ | ਅਧਿਕਾਰੀਆਂ ਨੇ ਦਸਿਆ ਕਿ ਨੋਟਾਂ ਦੀ ਗਿਣਤੀ ਲਈ ਮਸ਼ੀਨ ਮੰਗਵਾਉਣੀ ਪਈ ਹੈ | ਦਸਣਯੋਗ ਹੈ ਕਿ ਸੰਜੇ ਕੁਮਾਰ ਰਾਏ 'ਤੇ ਭਿ੍ਸ਼ਟਾਚਾਰ ਦਾ ਦੋਸ਼ ਹੈ | ਘਰ 'ਚੋਂ ਨੋਟਾਂ ਦਾ ਢੇਰ ਬਰਾਮਦ ਹੋਣ ਮਗਰੋਂ ਅਧਿਕਾਰੀ ਹੈਰਾਨ ਰਹਿ ਗਏ | ਜਾਣਕਾਰੀ ਮੁਤਾਬਕ ਇੰਜੀਨੀਅਰ ਸੰਜੇ ਰਾਏ ਦੇ ਘਰ ਕਰੀਬ 13 ਅਧਿਕਾਰੀ ਮੌਜੂਦ ਹਨ |
                         (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement