ਜ਼ਖ਼ਮੀ ਹੋਣ ਦੇ ਬਾਵਜੂਦ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਕਾਂਸਟੇਬਲ ਗੁਰਜੀਤ ਸਿੰਘ ਨੂੰ ASI ਵਜੋਂ ਮਿਲੀ ਤਰੱਕੀ    
Published : Jul 28, 2023, 6:31 pm IST
Updated : Jul 28, 2023, 6:31 pm IST
SHARE ARTICLE
Constable Gurjit Singh, who arrested the two accused despite being injured, was promoted as ASI
Constable Gurjit Singh, who arrested the two accused despite being injured, was promoted as ASI

ਮਿਤੀ 22-12-2022 ਨੂੰ ਵਾਪਰੀ ਸੀ ਘਟਨਾ

ਅੰਮ੍ਰਿਤਸਰ -  ਮਿਤੀ 22-12-2022 ਨੂੰ ਸੂਚਨਾ ਮਿਲੀ ਸੀ ਕਿ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੇ ਏਰੀਆਂ ਵਿਚ ਨੌਜਵਾਨ ਜਿੰਨਾਂ ਵੱਲੋਂ ਇੱਕ ਵਪਾਰੀ ਕੋਲੋਂ 20 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ। ਜਿਸ 'ਤੇ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਵੱਲੋਂ ਖ਼ੁਦ ਅਗਵਾਈ ਕਰਦੇ ਹੋਏ, ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਸਮੇਤ ਪਾਰਟੀ ਵੱਲੋਂ ਫਿਰੌਤੀ ਮੰਗਣ ਵਾਲੇ ਨੌਜਵਾਨਾਂ ਨੂੰ ਕਾਬੂ ਕਰਨ ਲਈ ਯੋਜਨਾਬੰਧ ਤਰੀਕੇ ਨਾਲ ਟਰੈਪ ਲਗਾਇਆ ਸੀ ਤਾਂ ਇਸ ਦੌਰਾਨ ਇਹਨਾਂ ਨੌਜਵਾਨਾਂ ਨੇ ਪੁਲਿਸ ਪਾਰਟੀ 'ਤੇ ਫਾਇਰ ਕਰ ਦਿੱਤਾ ਜੋ ਮੁੱਠ-ਭੇੜ ਦੌਰਾਨ ਮੁੱਖ ਸਿਪਾਹੀ ਗੁਰਜੀਤ ਸਿੰਘ ਦੇ ਜਾ ਲੱਗਿਆ ਤੇ ਉਹ ਜਖ਼ਮੀ ਹੋ ਗਿਆ

ਪਰ ਜ਼ਖਮੀ ਹੋਣ ਦੇ ਬਾਵਜੂਦ ਉਸ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਜਵਾਬੀ ਕਾਰਵਾਈ ਕੀਤੀ, ਜਿਸ 'ਚ ਦੋਸ਼ੀ ਅਮਰ ਕੁਮਾਰ ਉਰਫ ਭੂੰਦਾ ਦੇ ਸੱਜੀ ਪੱਟ 'ਤੇ ਸੱਟ ਲੱਗ ਗਈ। ਪੁਲਿਸ ਪਾਰਟੀ ਨੇ ਮੁਲਜ਼ਮ ਅਮਰ ਕੁਮਾਰ ਉਰਫ਼ ਭੂੰਡੀ ਅਤੇ ਉਸ ਦੇ ਇੱਕ ਹੋਰ ਸਾਥੀ ਅਜੈ ਭਲਵਾਨ ਉਰਫ਼ ਅਜੈ ਬੋਸਰ ਨੂੰ 32 ਬੋਰ ਦੇ 02 ਪਿਸਤੌਲ ਅਤੇ 08 ਕਾਰਤੂਸ ਸਮੇਤ ਕਾਬੂ ਕਰ ਲਿਆ। 

ਮੁੱਖ ਸਿਪਾਹੀ ਗੁਰਜੀਤ ਸਿੰਘ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬੜੀ ਬਹਾਦਰੀ ਨਾਲ ਦੋਸ਼ੀਆਂ ਦਾ ਮੁਕਾਬਲਾ ਕਰਦੇ ਹੋਏ ਗੋਲੀ ਲੱਗਣ ਦੇ ਬਾਵਜੂਦ 2 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਅਹਿਮ ਭੂਮਿਕਾ ਨਿਭਾਈ । ਜਿਸਤੇ ਮਾਨਯੋਗ ਡੀ.ਜੀ.ਪੀ ਪੰਜਾਬ, ਗੌਰਵ ਯਾਦਵ, ਆਈ.ਪੀ.ਐਸ ਵੱਲੋਂ ਮੁੱਖ ਸਿਪਾਹੀ ਗੁਰਜੀਤ ਸਿੰਘ ਦੀ ਹੌਂਸਲਾ ਅਫ਼ਜਾਈ ਲਈ ਮੁੱਖ ਸਿਪਾਹੀ ਰੈਂਕ ਤੋਂ  ਏ.ਐਸ.ਆਈ ਰੈਂਕ 'ਤੇ ਤਰੱਕੀਯਾਬ ਕੀਤਾ ਗਿਆ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement