ਅਪਾਹਜਾਂ ਦੀ ਜਥੇਬੰਦੀ ਨੇ ਕੈਪਟਨ ਦੀ ਕੋਠੀ ਵਲ ਕੀਤਾ ਮਾਰਚ
Published : Jul 28, 2021, 1:12 am IST
Updated : Jul 28, 2021, 1:12 am IST
SHARE ARTICLE
image
image

ਅਪਾਹਜਾਂ ਦੀ ਜਥੇਬੰਦੀ ਨੇ ਕੈਪਟਨ ਦੀ ਕੋਠੀ ਵਲ ਕੀਤਾ ਮਾਰਚ

ਚੰਡੀਗੜ੍ਹ, 27 ਜੁਲਾਈ (ਭੁੱਲਰ): ਪੰਜਾਬ ਦੇ ਅਪਾਹਜ ਵਰਗ ਦੀ ਜਥੇਬੰਦੀ ਵਲੋਂ ਮੰਗਲਵਾਰ ਨੂੰ  ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ’ਚ ਪਹੁੰਚਣ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਵਲ ਮਾਰਚ ਕੀਤਾ ਗਿਆ। ਪੁਲਿਸ ਨੇ ਹਰਕਤ ’ਚ ਆਉਂਦੇ ਹੋਏ ਅਪਾਹਜ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹੀ ਰਸਤੇ ਚ ਰੋਕ ਲਿਆ ਅਤੇ ਅੱਗੇ ਵਧਣ ਦੀ ਆਗਿਆ ਨਹੀਂ ਦਿਤੀ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ  ਚੋਂ ਅਪਾਹਜ ਪ੍ਰਤੀਨਿਧੀ ਮੁੱਖ ਮੰਤਰੀ ਦੀ ਕੋਠੀ ਅੱਗੇ ਅਵਾਜ਼ ਬੁਲੰਦ ਕਰਨ ਲਈ  ਪੁਜੇ ਸਨ। ਪੁਲਿਸ ਵਲੋਂ ਰੋਕੇ ਜਾਣ ਤੇ ਊਨਾ ਉਥੇ ਹੀ ਨਾਹਰੇਬਾਜ਼ੀ ਕੀਤੀ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਮੁਖ ਮੰਤਰੀ ਦੇ ਨਾਮ ਮੰਗ ਪੱਤਰ ਦਿਤਾ ਗਿਆ। 
ਅਪਾਹਜਾਂ ਦੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਰੁਜ਼ਗਾਰ, ਪੈਨਸ਼ਨ, ਮੁਫ਼ਤ ਬੱਸ ਸਫ਼ਰ ਆਦਿ ਦੀਆਂ ਸਹੂਲਤਾਂ ਬਾਰੇ ਮੰਗਾਂ ਉਠਾ ਰਹੇ ਹਨ ਪਰ ਸਰਕਾਰ ਗਲ ਸੁਣਨ ਲਈ ਵੀ ਤਿਆਰ ਨਹੀਂ। ਦੂਜੇ ਪਾਸੇ ਅਪਾਹਜਾਂ ਲਈ ਸਹੂਲਤਾਂ ਦੇਣ ਦੇ ਗ਼ਲਤ ਦਾਅਵੇ ਕੀਤੇ ਜਾਂਦੇੇ ਹਨ। ਉਨ੍ਹਾਂ ਭਵਿੱਖ ’ਚ ਅਪਣਾ ਅੰਦੋਲਨ ਤੇਜ ਕਰਨ ਦੀ ਸਰਕਾਰ ਨੂੰ ਚੇਤਾਵਨੀ ਦਿਤੀ ਹੈ।    

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement