ਟਰੇਨ ਦੇ ਦਰਵਾਜ਼ੇ 'ਤੇ ਖੜਾ ਨੌਜਵਾਨ ਡਿੱਗਿਆ, ਸਿਰ ਧੜ ਨਾਲੋਂ ਹੋਇਆ ਅਲੱਗ, ਮੌਤ 
Published : Jun 28, 2023, 11:41 am IST
Updated : Jun 28, 2023, 12:20 pm IST
SHARE ARTICLE
Anil Kumar
Anil Kumar

ਦੋਸਤ ਦੀ ਇਕ ਲੱਤ ਹੋਈ ਫਰੈਕਚਰ, ਹੋਇਆ ਬਚਾਅ   

ਫਗਵਾੜਾ (ਕੁਲਦੀਪ ਸਿੰਘ ਨੂਰ) - ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਹੇਮਕੁੰਟ ਐਕਸਪ੍ਰੈਸ ਤੋਂ ਪਰਤ ਰਹੇ ਹਰਿਆਣਾ ਦੇ ਸਿਰਸਾ ਦੇ 2 ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਨੌਜਵਾਨ ਚੇਹੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੇਨ ਤੋਂ ਡਿੱਗ ਕੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਅਨਿਲ ਕੁਮਾਰ (22) ਵਾਸੀ ਚਤਰੰਗਪੱਟੀ ਛੱਤਰਗੜ੍ਹ ਸਿਰਸਾ ਹਰਿਆਣਾ ਵਜੋਂ ਹੋਈ ਹੈ, ਜਦਕਿ ਉਸ ਦਾ ਦੋਸਤ ਨੀਰਜ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਹੈ। 

ਡਾਕਟਰਾਂ ਨੇ ਦੱਸਿਆ ਕਿ ਨੀਰਜ ਦੀ ਇੱਕ ਲੱਤ ਬੇਜਾਨ ਹੈ ਅਤੇ ਦੂਜੀ ਫ੍ਰੈਕਚਰ ਹੈ। ਜੀਆਰਪੀ ਇੰਚਾਰਜ ਗੁਰਬੇਜ ਸਿੰਘ ਨੇ ਦੱਸਿਆ ਕਿ ਚਹੇੜ ਸਟੇਸ਼ਨ ਨੇੜੇ ਰੇਲਵੇ ਲਾਈਨ ’ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਨੌਜਵਾਨ ਦਾ ਸਿਰ ਵੱਢਿਆ ਹੋਇਆ ਮਿਲਿਆ। ਨੌਜਵਾਨ ਦੀ ਪਛਾਣ ਆਧਾਰ ਕਾਰਡ ਨਾਲ ਹੋਈ ਹੈ। ਦੋਵੇਂ ਹੇਮਕੁੰਟ ਐਕਸਪ੍ਰੈਸ ਦੇ ਦਰਵਾਜ਼ੇ 'ਤੇ ਖੜ੍ਹੇ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।

ਟਰੇਨ ਦੀ ਲਪੇਟ 'ਚ ਆਉਣ ਨਾਲ ਅਨਿਲ ਦੀ ਸਿਰ ਕੱਟੇ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋਸਤ ਨੀਰਜ ਦੀ ਲੱਤ ਟੁੱਟ ਗਈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜਾ ਕੇ ਨੀਰਜ ਦੇ ਬਿਆਨ ਦਰਜ ਕੀਤੇ ਜਾਣਗੇ। ਦੋਵੇਂ ਨੌਜਵਾਨ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਜਨਰਲ ਡੱਬੇ ਵਿਚ ਸਵਾਰ ਸਨ। ਉਹ ਦਰਵਾਜ਼ੇ ਦੇ ਕੋਲ ਖੜ੍ਹੇ ਸੀ ਕਿਉਂਕਿ ਡੱਬੇ ਵਿਚ ਬਹੁਤ ਭੀੜ ਸੀ। ਝਟਕੇ ਕਾਰਨ ਅਨਿਲ ਟਰੇਨ ਤੋਂ ਬਾਹਰ ਡਿੱਗ ਗਿਆ ਅਤੇ ਨੀਰਜ ਨੇ ਪਾਈਪ ਨੂੰ ਫੜ ਲਿਆ ਤੇ ਉਸ ਦਾ ਬਚਾਅ ਹੋ ਗਿਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement