2022 'ਚ ਪੰਜਾਬ ਦੀ ਮੁੜ-ਉਸਾਰੀ ਵਿਚ ਗੇਮ-ਚੇਂਜਰ ਸਾਬਤ ਹੋ ਸਕਦੇ ਹਨ ਕਿਸਾਨ- ਨਵਜੋਤ ਸਿੱਧੂ
Published : Jun 28, 2021, 3:10 pm IST
Updated : Jun 28, 2021, 3:10 pm IST
SHARE ARTICLE
Navjot Singhu
Navjot Singhu

ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਐਕਟਿਵ ਰਹਿਣ ਵਾਲੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।

ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਐਕਟਿਵ ਰਹਿਣ ਵਾਲੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Congress Leader Navjot Sidhu) ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਦੌਰਾਨ ਹੁਣ ਸਿੱਧੂ ਨੇ ਕਿਹਾ ਕਿ ਰਾਜਨੀਤਿਕ ਫ਼ੈਸਲਾ ਲੈਣ ਵਾਲਿਆਂ ਅੱਗੇ ਨਵਾਂ ਵਿਕਾਸਮੁਖੀ ਏਜੰਡਾ ਰੱਖ ਕੇ ਕਿਸਾਨ ਯੂਨੀਅਨਾਂ ਦੀ ਸਮਾਜਿਕ ਲਹਿਰ ਨੂੰ ਨਿਰੰਤਰ ਵਿਕਾਸ ਵਾਲੀ ਆਰਥਿਕ ਤਾਕਤ ਵਿਚ ਬਦਲਿਆ ਜਾਣਾ ਚਾਹੀਦਾ ਹੈ।

Navjot Sidhu Navjot Sidhu

ਹੋਰ ਪੜ੍ਹੋ: ਕੱਲ੍ਹ ਚੰਡੀਗੜ੍ਹ ਪਹੁੰਚਣਗੇ ਅਰਵਿੰਦ ਕੇਜਰੀਵਾਲ, ਪੰਜਾਬ ਦੀਆਂ ਔਰਤਾਂ ਲਈ ਕਰਨਗੇ ਵੱਡਾ ਐਲਾਨ

ਨਵਜੋਤ ਸਿੱਧੂ (Navjot Sidhu Tweet) ਨੇ ਲਿਖਿਆ, ‘ਕਿਸਾਨੀ ਬਚਾਓ, ਲੋਕਤੰਤਰ ਬਚਾਓ ! ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਜਿੱਤ ਹੈ ਪਰ ਉਸ ਤੋਂ ਵੀ ਵੱਡੀ ਜਿੱਤ ... ਰਾਜਨੀਤਿਕ ਫ਼ੈਸਲਾ ਲੈਣ ਵਾਲਿਆਂ ਅੱਗੇ ਨਵਾਂ ਵਿਕਾਸਮੁਖੀ ਏਜੰਡਾ ਰੱਖ ਕੇ ਕਿਸਾਨ ਯੂਨੀਅਨਾਂ ਦੀ ਸਮਾਜਿਕ ਲਹਿਰ ਨੂੰ ਨਿਰੰਤਰ ਵਿਕਾਸ ਵਾਲੀ ਆਰਥਿਕ ਤਾਕਤ ਵਿੱਚ ਬਦਲਿਆ ਜਾਣਾ ਚਾਹੀਦਾ ਹੈ ... 2022 'ਚ ਪੰਜਾਬ ਦੀ ਮੁੜ-ਉਸਾਰੀ ਵਿਚ ਕਿਸਾਨ ਫ਼ੈਸਲਾਕੁਨ ਸਾਬਤ ਹੋ ਸਕਦੇ ਹਨ’।

TweetTweet

ਹੋਰ ਪੜ੍ਹੋ: ਆਨਲਾਈਨ ਸਿੱਖੀ ਪੇਟਿੰਗ, ਹੁਣ ਇੰਜੀਨੀਅਰਿੰਗ ਦੀ ਨੌਕਰੀ ਛੱਡ ਸ਼ੁਰੂ ਕੀਤਾ ਪੇਟਿੰਗ ਦਾ ਕਾਰੋਬਾਰ

ਉਹਨਾਂ ਇਕ ਹੋਰ ਟਵੀਟ ਵਿਚ ਲਿਖਿਆ, ‘ਯੂਨੀਅਨਾਂ ਆਪਣੀ ਤਾਕਤ ਨੂੰ ਸਹਿਕਾਰੀ ਸਭਾਵਾਂ  ਰਾਹੀਂ ਆਰਥਿਕ ਸ਼ਕਤੀ ਵਿਚ ਬਦਲ ਸਕਦੀਆਂ ਹਨ ... ਪੰਜਾਬ ਨੂੰ ਕਿਸਾਨੀ ਕਰਜ਼ੇ ’ਤੇ ਸਰ ਛੋਟੂ ਰਾਮ ਵਾਲੀ ਨੀਤੀ (Sir Chhotu Ram’s policy) ਲਾਗੂ ਕਰਨੀ ਚਾਹੀਦੀ ਹੈ; ਦਾਲਾਂ, ਤੇਲਾਂ, ਸਬਜ਼ੀਆਂ ਤੇ ਫ਼ਲਾਂ 'ਤੇ ਐਮ.ਐਸ.ਪੀ. ਦੇਣੀ ਚਾਹੀਦੀ ਹੈ, ਕਿਸਾਨਾਂ ਨੂੰ ਭੰਡਾਰਨ ਸਮਰੱਥਾ ਵਧਾਉਣ ਵਾਸਤੇ ਕੋਲਡ ਸਟੋਰ ਬਣਾ ਕੇ ਦਿੱਤੇ ਜਾਣੇ ਚਾਹੀਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਖੇਤੀ ਉਤਪਾਦਨ ਨੂੰ ਕੇਂਦਰੀ ਏਸ਼ੀਆ (Central Asia) ਵੱਲ ਨੂੰ ਖੁੱਲ੍ਹੇ ਵਪਾਰਕ ਰਸਤੇ ਰਾਹੀਂ ਨਿਰਯਾਤ ਕਰਨ ਦਾ ਪ੍ਰੋਗਰਾਮ ਦਿੱਤਾ ਜਾਣਾ ਚਾਹੀਦਾ ਹੈ !!’

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement