ਕਿਸਾਨਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਲੱਗਣਗੇ ਬਿਜਲੀ ਦੇ ਬਿੱਲ : ਧਰਮਸੋਤ
Published : Jun 28, 2020, 9:21 pm IST
Updated : Jun 28, 2020, 9:21 pm IST
SHARE ARTICLE
Sadhu Singh Dharamsot
Sadhu Singh Dharamsot

ਭਾਜਪਾ ਨੇ ਦੇਸ਼ ਦੇ ਲੋਕਾਂ ਦੀਆਂ ਜੇਬਾਂ ਕੁਤਰੀਆਂ

ਖੰਨਾ : ਸੂਬੇ ਕਿਸਾਨਾਂ ਨੂੰ ਬਿਜਲੀ ਦੇ ਬਿਲ ਲਗਾਉਣ ਦਾ ਸਵਾਲ ਹੀ ਪੈਂਦਾ ਨਹੀਂ ਹੁੰਦਾ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਹਿਤਾਂ ਦੀ ਰਾਖੀ ਨੂੰ ਹਮੇਸ਼ਾਂ ਪਹਿਲ ਦਿਤੀ ਜਾਂਦੀ ਹੈ। ਇਹ ਪ੍ਰਗਟਾਵਾ ਜੰਗਲਾਤ ਪ੍ਰਿੰਟਿੰਗ ਅਤੇ ਸ਼ਟੇਸ਼ਨਰੀ ਸਮਾਜਕ ਨਿਆਂ ਤੇ ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਕਬੈਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

Sadhu Singh DharamsotSadhu Singh Dharamsot

ਉਨ੍ਹਾਂ ਦੋਸ਼ ਲਾਇਆ ਸੁਖਬੀਰ ਬਾਦਲ ਬਿਜਲੀ ਬਿਲ ਲਾਏ ਜਾਣ ਬਾਰੇ ਝੂਠੀ ਬਿਆਨਬਾਜ਼ੀ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਜਦ ਕਿ ਅਸਲ ਸੱਚ ਇਹ ਹੈ ਕਿ ਕੇਂਦਰ ਸਰਕਾਰ ਵਲੋਂ ਆਰਡੀਨੈਂਸ ਦੇ ਜ਼ਰੀਏ ਕਿਸਾਨਾਂ ਦੀ ਫ਼ਸਲ ਦੀ ਐਮ.ਐਸ.ਪੀ. (ਮੀਨੀਮਮ ਸਪੋਰਟ ਪਰਾਈਜ) ਨੂੰ ਖ਼ਤਮ ਕੀਤੇ ਜਾਣ ਦੇ ਸੰਕੇਤ ਮਿਲ ਰਹੇ ਹਨ, ਜੋ ਕਰਜ਼ੇ ਥਲ੍ਹੇ ਦੱਬੇ ਕਿਸਾਨ ਲਈ ਬੜੇ ਘਾਤਕ ਹਨ।

Sadhu Singh DharamsotSadhu Singh Dharamsot

ਉਨ੍ਹਾਂ ਕਿਹਾ ਆਰਡੀਨੈਂਸ ਕਰ ਕੇ ਕੇਂਦਰੀ ਮੰਤਰੀ ਮੰਡਲ ਵਿਚ ਕੁਰਸੀ ਦਾ ਆਨੰਦ ਮਾਣ ਰਹੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਡਾਂਵਾਂ-ਡੋਲ ਹੋਣ ਲੱਗੀ ਹੈ ਜਿਸ ਨੂੰ ਬਚਾਉਣ ਖਾਤਰ ਸੁਖਬੀਰ ਬਾਦਲ ਬਿਜਲੀ ਬਿਲ ਲਾਏ ਜਾਣ ਬਾਰੇ ਕਾਂਵਾਂ ਰੌਲੀ ਪਾ ਕੇ ਕਿਸਾਨਾਂ ਦਾ ਧਿਆਨ ਆਰਡੀਨੈਂਸ ਤੋਂ ਭਟਕਾਉਣਾ ਚਾਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਦੇ ਬਿਆਨਾਂ ਵਿਚ ਰਤੀ ਭਰ ਵੀ ਸਚਾਈ ਨਹੀਂ।

Sadhu Singh DharamsotSadhu Singh Dharamsot

ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ ਮਈ 2014 ਵਿਚ ਜਦੋਂ ਭਾਜਪਾ ਨੇ ਦੇਸ਼ ਦੀ ਸਤਾ ਸੰਭਾਲੀ ਸੀ ਤਾਂ ਉਸ ਵਕਤ ਪਟਰੌਲ ਉਤਪਾਦ ਸ਼ੁਲਕ 9.20 ਪ੍ਰਤੀ ਲੀਟਰ ਅਤੇ ਡੀਜ਼ਲ ਉਤੇ 3.46 ਰੁਪਏ ਪ੍ਰਤੀ ਲੀਟਰ ਸੀ, ਜੋ ਭਾਜਪਾ ਦੇ 6 ਸਾਲਾਂ ਦੇ ਸ਼ਾਸਨ ਕਾਲ ਦੌਰਾਨ  ਪਟਰੌਲ ਉਤੇ ਇਸ ਸ਼ੁਲਕ ਵਿਚ 23.78 ਰੁਪਏ ਅਤੇ ਡੀਜ਼ਲ ਉਤੇ 28.37 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

sadhu singh dharamsot sadhu singh dharamsot

ਸੱਭ ਤੋਂ ਵੱਡੀ ਗੱਲ ਭਾਜਪਾ ਦੇ 6 ਸਾਲਾਂ ਦੇ ਰਾਜ ਵਿਚ ਪਟਰੌਲ  ਦੇ ਉਤਪਾਦ ਸ਼ੁਲਕ ਵਿਚ 258 ਫ਼ੀ ਸਦੀ ਅਤੇ  ਡੀਜ਼ਲ ਵਿਚ ਇਹ ਵਾਧਾ 820 ਫ਼ੀ ਸਦੀ ਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਸ ਤਰ੍ਹਾਂ ਵਾਰ-ਵਾਰ ਵਾਧੇ ਦੇ ਜ਼ਰੀਏ ਕੇਂਦਰ ਸਰਕਾਰ ਨੇ 18,00,000 ਕਰੋੜ ਦੇਸ਼ ਦੇ ਲੋਕਾਂ ਦੀਆਂ ਜੇਬਾਂ ਵਿਚੋਂ ਕੁਤਰ ਕੇ ਕਮਾਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement