ਸ਼ੇਅਰ ਬਾਜ਼ਾਰ : ਸੈਂਸੈਕਸ 442 ਅੰਕ ਚੜਿ੍ਹਆ ਤੇ ਨਿਫ਼ਟੀ 16300 ਦੇ ਪਾਰ ਖੁਲ੍ਹਿਆ
Published : May 28, 2022, 12:12 am IST
Updated : May 28, 2022, 12:12 am IST
SHARE ARTICLE
image
image

ਸ਼ੇਅਰ ਬਾਜ਼ਾਰ : ਸੈਂਸੈਕਸ 442 ਅੰਕ ਚੜਿ੍ਹਆ ਤੇ ਨਿਫ਼ਟੀ 16300 ਦੇ ਪਾਰ ਖੁਲ੍ਹਿਆ

ਮੁੰਬਈ, 27 ਮਈ : ਬਾਜ਼ਾਰ ’ਚ ਤੇਜ਼ੀ ਦੇ ਵਿਚਕਾਰ ਅੱਜ ਭਾਰਤੀ ਸ਼ੇਅਰ ਬਾਜ਼ਾਰ ਵੀ ਵਾਧੇ ਨਾਲ ਖੁਲ੍ਹਿਆ। ਸੈਂਸੈਕਸ 442.07 ਅੰਕ ਭਾਵ 0.81 ਫ਼ੀ ਸਦੀ ਵਧ ਕੇ 54694.60 ’ਤੇ ਅਤੇ ਨਿਫ਼ਟੀ 138.30 ਅੰਕ ਭਾਵ 0.86 ਫ਼ੀ ਸਦੀ ਵਧ ਕੇ 16308.50 ’ਤੇ ਖੁਲ੍ਹਿਆ। ਕਰੀਬ 1409 ਸ਼ੇਅਰਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ 336 ਸ਼ੇਅਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ 66 ਸ਼ੇਅਰਾਂ ਦੀਆਂ ਕੀਮਤਾਂ ਸਥਿਰ ਹਨ। ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੇ ਦੋ ਸੂਚਕਾਂਕ ਲਗਾਤਾਰ ਗਿਰਾਵਟ ’ਤੇ ਬ੍ਰੇਕ ਲਗਾ ਕੇ ਵਧੇ ਸਨ। ਭਾਰਤੀ ਰੁਪਿਆ ਅੱਜ ਸ਼ੁੱਕਰਵਾਰ ਨੂੰ 77.57 ਦੇ ਪਿਛਲੇ ਬੰਦ ਦੇ ਮੁਕਾਬਲੇ 77.59 ਪ੍ਰਤੀ ਡਾਲਰ ’ਤੇ ਖੁਲ੍ਹਿਆ। ਅੱਜ ਟਾਪ ਗੇਨਰਜ਼ ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫ਼ਿਨਸਰਵ, ਬਜਾਜ ਫ਼ਾਇਨਾਂਸ, ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ ਰਹੇ ਤੇ ਟਾਪ ਲੂਜ਼ਰਜ਼ ਸਨ ਫ਼ਾਰਮਾ, ਡਾ. ਰੈੱਡੀ ਰਹੇ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement