ਡਾਕ ਖਾਨੇ ਵੱਲੋਂ ਘਰ ਬੈਠਿਆਂ ਦਿੱਤੀਆਂ ਜਾ ਰਹੀਆਂ ਨਵੀਆਂ ਸਹੂਲਤਾਂ
Published : May 28, 2019, 4:41 pm IST
Updated : May 28, 2019, 6:44 pm IST
SHARE ARTICLE
A New Bank By Post Office, And the Facilities Available At Home
A New Bank By Post Office, And the Facilities Available At Home

ਸਹੂਲਤਾਂ ਲਈ ਡਾਕੀਆ ਖੁਦ ਆਵੇਗਾ ਤੁਹਾਡੇ ਘਰ

ਪੰਜਾਬ- ਹਾਲੇ ਵੀ ਭਾਰਤ ਦੇ ਕਈ ਇਲਾਕੇ ਅਜਿਹੇ ਨੇ ਜਿੱਥੇ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਨਹੀਂ ਹਨ ਅਜਿਹੇ ਇਲਾਕਿਆਂ ’ਚ ਡਾਕ ਖਾਨੇ ਲਗਾਤਾਰ ਲੋਕਾਂ ਲਈ ਨਵੀਂਆਂ ਸਹੂਲਤਾਂ ਦੇ ਰਹੇ ਹਨ। ਇਸੇ ਤਹਿਤ ਡਾਕ ਖਾਨਿਆਂ ’ਚ ਨਵੇਂ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸ ਬੈਂਕ ਦੀ ਖਾਸੀਅਤ ਇਹ ਹੈ ਕਿ ਖਾਤਾਧਾਰਕਾਂ ਨੂੰ ਘਰ ਬੈਠੇ ਹੀ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ।

A new bank by post office, and the facilities available at homeA New Bank By Post Office, And the Facilities Available At Home

ਬੈਂਕ ਤਿੰਨ ਤਰ੍ਹਾਂ ਦੇ ਖਾਤੇ ਮੁਹੱਈਆ ਕਰਵਾ ਰਿਹਾ ਹੈ। ਜਿਹਨਾਂ ’ਚ ਰੈਗੂਲਰ ਸੇਵਿੰਗ ਖਾਤਾ, ਬੇਸਿਕ ਸੇਵਿੰਗ ਖਾਤਾ ਅਤੇ ਡਿਜੀਟਲ ਸੇਵਿੰਗ ਖਾਤਾ ਸ਼ਾਮਿਲ ਹੈ। ਇਸ ’ਚ ਤੁਹਾਨੂੰ ਪੈਸੇ ਟਰਾਂਸਫਰ, ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ), ਬਿੱਲ ਅਤੇ ਯੂਟੀਲਿਟੀ ਪੇਮੈਂਟ ਵਰਗੀਆਂ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਰੈਗੂਲਰ ਬਚਤ ਖਾਤਾ ਜ਼ੀਰੋ ਬੈਲੰਸ ਤੇ ਖੋਲ੍ਹਿਆ ਜਾ ਸਕਦਾ ਹੈ।

ਇਸ ਨੂੰ ਖੋਲ੍ਹਣ ਲਈ ਘੱਟੋ ਘੱਟ 20 ਰੁਪਏ ਦੀ ਲੋੜ ਹੁੰਦੀ ਹੈ। ਖਾਤਾ ਨੰਬਰ ਨੂੰ ਯਾਦ ਕਰਨ ਦੀ ਥਾਂ ਕਿਯੂ.ਆਰ. ਕਾਰਡ ਗਾਹਕਾਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ। ਇਸ ਕਾਰਡ ਨਾਲ ਤੁਹਾਨੂੰ ਪਿਨ ਕੋਡ ਯਾਦ ਰੱਖਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਹੋਰ ਬੈਕਿੰਗ ਸੇਵਾ ਲਈ ਡਾਕੀਆ ਖੁਦ ਤੁਹਾਡੇ ਘਰ ਆਵੇਗਾ। ਇਸ ਲਈ ਤੁਹਾਨੂੰ ਕੋਈ ਵਾਧੂ ਖਰਚ ਨਹੀਂ ਪਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement