ਪਾਕਿ ਸਰਕਾਰ ਦਾ ਅਹਿਮ ਫ਼ੈਸਲਾ, ਕਰਤਾਰਪੁਰ ਸਾਹਿਬ ਦੇ ਖੂਹ ਦਾ ਪਵਿੱਤਰ ਜਲ ਵੇਚਣ ’ਤੇ ਲਾਈ ਰੋਕ
Published : Apr 28, 2022, 9:56 pm IST
Updated : Apr 28, 2022, 9:56 pm IST
SHARE ARTICLE
image
image

ਪਾਕਿ ਸਰਕਾਰ ਦਾ ਅਹਿਮ ਫ਼ੈਸਲਾ, ਕਰਤਾਰਪੁਰ ਸਾਹਿਬ ਦੇ ਖੂਹ ਦਾ ਪਵਿੱਤਰ ਜਲ ਵੇਚਣ ’ਤੇ ਲਾਈ ਰੋਕ

ਲਾਹੌਰ, 28 ਅਪ੍ਰੈਲ : ਪਾਕਿਸਤਾਨ ਦੇ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ’ਪਵਿੱਤਰ ਜਲ’ ਨੂੰ ਵੇਚਣ ’ਤੇ ਪਾਕਿਸਤਾਨ ਸਰਕਾਰ ਵਲੋਂ ਰੋਕ ਲਗਾ ਦਿਤੀ ਗਈ ਹੈ। ਇਹ ਫ਼ੈਸਲਾ ਸਿੱਖ ਸੰਗਤ ਦੇ ਇਤਰਾਜ਼ ਜਤਾਉਣ ਮਗਰੋਂ ਲਿਆ ਗਿਆ। ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਕਾਰਜਕਾਰੀ ਅਧਿਕਾਰੀ ਅਤੇ ਏਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਰਾਣਾ ਸ਼ਾਹਿਦ ਸਲੀਮ ਨੇ ਜਾਰੀ ਆਦੇਸ਼ ਵਿਚ ਇਸ ’ਤੇ ਰੋਕ ਲਗਾ ਦਿਤੀ ਹੈ ਅਤੇ ਚੇਤਾਵਨੀ ਦਾ ਬੋਰਡ ਵੀ ਲਗਵਾ ਦਿਤਾ ਹੈ।
ਇਥੇ ਦੱਸ ਦੇਈਏ ਕਿ ਇਹ ਪਵਿੱਤਰ ਜਲ ਉਸ ਇਤਿਹਾਸਕ ਖੂਹ ਦਾ ਹੈ, ਜਿਸ ਦੇ ਜਲ ਨਾਲ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ਦੀ ਸਿੰਚਾਈ ਕੀਤੀ ਸੀ, ਹੁਣ ਇਸ ਖੂਹ ਦੇ ਜਲ ਨੂੰ ਵੇਚਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਭਾਵੇਂ ਸਿੱਖ ਸੰਗਤਾਂ ਵਲੋਂ ਇਸ ਕਾਰਵਾਈ ਦਾ ਸਖ਼ਤ ਕੀਤੇ ਜਾਣ ’ਤੇ ਪਾਕਿਸਤਾਨ ਸਰਕਾਰ ਨੇ ਖੂਹ ਦੇ ਜਲ ਨੂੰ ਵੇਚਣ ’ਤੇ ਰੋਕ ਲਗਾ ਦਿਤੀ ਹੈ।
ਕਰਤਾਰਪੁਰ ਸਾਹਿਬ ਦੇ ਇਤਿਹਾਸਕ ਖੂਹ ਵਿਚੋਂ ਨਿਕਲਣ ਵਾਲੇ ਜਲ ਨੂੰ ਫ਼ਿਲਟਰ ਕਰਨ ਲਈ ਪਾਕਿਸਤਾਨ ਦੀ ਇਮਰਾਨ ਸਰਕਾਰ ਵੇਲੇ ਇਹ ਪਲਾਂਟ ਲਗਾਇਆ ਗਿਆ ਸੀ। ਪਲਾਂਟ ਦੇ ਉਦਘਾਟਨ ਤੋਂ ਬਾਅਦ ਇਕ ਹਫ਼ਤੇ ਤਕ ਪਾਣੀ ਵੇਚਿਆ ਗਿਆ। ਇਸ ਦੌਰਾਨ ਝਗੜਾ ਹੋ ਗਿਆ। ਖੂਹ ਦੇ ਜਲ ਨੂੰ ਬੋਤਲਾਂ ਅਤੇ ਪਲਾਸਟਿਕ ਦੇ ਡੱਬਿਆਂ ਵਿਚ ਬੰਦ ਕਰਕੇ ਸਿੱਖ ਸ਼ਰਧਾਲੂਆਂ ਨੂੰ ਵੇਚਿਆ ਗਿਆ ਹੈ। ਸਾਲ 2016 ਵਿਚ ਪਾਕਸਿਤਾਨ ਸਿੱਖ ਗੁਰਦੁਆਰਾ ਕਮੇਟੀ ਨੇ ਇਤਿਹਾਸਿਕ ਸਰੋਵਰਾਂ ਅਤੇ ਖੂਹਾਂ ਦਾ ਜਲ ਨਿਰਯਾਤ ਕਰਨ ਤਕ ਦਾ ਐਲਾਨ ਕੀਤਾ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement