ਕੈਨੇਡਾ ਨੇ ਲੁਹਾਨਸਕ, ਡੋਨੇਟਸਕ ਦੇ 203 ਵਿਅਕਤੀਆਂ ’ਤੇ ਲਗਾਈਆਂ ਪਾਬੰਦੀਆਂ
Published : Apr 28, 2022, 10:04 pm IST
Updated : Apr 28, 2022, 10:04 pm IST
SHARE ARTICLE
image
image

ਕੈਨੇਡਾ ਨੇ ਲੁਹਾਨਸਕ, ਡੋਨੇਟਸਕ ਦੇ 203 ਵਿਅਕਤੀਆਂ ’ਤੇ ਲਗਾਈਆਂ ਪਾਬੰਦੀਆਂ

ਓਟਾਵਾ, 28 ਅਪ੍ਰੈਲ : ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਨੇ ਯੂਕ੍ਰੇਨ ਦੇ ਵੱਖਵਾਦੀ ਡੋਨਬਾਸ ਖੇਤਰ ਨੂੰ ਬਣਾਉਣ ਵਾਲੇ ਲੁਹਾਨਸਕ ਅਤੇ ਡੋਨੇਟਸਕ ਦੀਆਂ ਪੀਪਲਜ਼ ਕੌਂਸਲਾਂ ਦੇ 11 ਸੀਨੀਅਰ ਅਧਿਕਾਰੀਆਂ ਅਤੇ 192 ਹੋਰ ਮੈਂਬਰਾਂ ’ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੈਨੇਡਾ ਯੂਕ੍ਰੇਨ ਦੀ ਧਰਤੀ ਤੋਂ ਰੂਸੀ ਫ਼ੌਜਾਂ ਦੀ ਤੁਰੰਤ ਵਾਪਸੀ ਦੀ ਮੰਗ ਕਰਦਾ ਰਿਹਾ ਹੈ ਅਤੇ ਇਹ ਉਪਾਅ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਹੋਰ ਦਬਾਅ ਬਣਾਉਂਦੇ ਹਨ। 2014 ਤੋਂ ਕੈਨੇਡਾ ਨੇ 1,400 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ ’ਤੇ ਪਾਬੰਦੀਆਂ ਲਗਾਈਆਂ ਹਨ।ਇਹਨਾਂ ਵਿੱਚੋਂ ਬਹੁਤ ਸਾਰੀਆਂ ਪਾਬੰਦੀਆਂ ਕੈਨੇਡਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਤਾਲਮੇਲ ਕਰਕੇ ਲਗਾਈਆਂ ਗਈਆਂ ਹਨ। ਕੈਨੇਡਾ ਦੀਆਂ ਨਵੀਨਤਮ ਪਾਬੰਦੀਆਂ ਸੂਚੀਬੱਧ ਵਿਅਕਤੀਆਂ ਅਤੇ ਸੰਸਥਾਵਾਂ ’ਤੇ ਸੰਪੱਤੀ ਫ੍ਰੀਜ਼ ਅਤੇ ਹੋਰ ਪਾਬੰਦੀਆਂ ਲਾਉਂਦੀਆਂ ਹਨ। 24 ਫ਼ਰਵਰੀ ਤੋਂ ਜਦੋਂ ਰੂਸ ਨੇ ਯੂਕ੍ਰੇਨ ’ਤੇ ਆਪਣਾ ਹਮਲਾ ਸ਼ੁਰੂ ਕੀਤਾ, ਕੈਨੇਡਾ ਨੇ ਲਗਭਗ 1,000 ਵਿਅਕਤੀਆਂ ਅਤੇ ਸੰਸਥਾਵਾਂ ’ਤੇ ਪਾਬੰਦੀਆਂ ਲਗਾਈਆਂ ਹਨ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement