ਮਾਰਚ 2021 ਤੱਕ ਮੁਕੰਮਲ ਹੋਵੇਗੀ ਕੇਂਦਰੀ ਸੁਧਾਰ ਘਰ ਦੀ ਉਸਾਰੀ : ਰੰਧਾਵਾ
Published : Dec 27, 2020, 6:01 pm IST
Updated : Dec 27, 2020, 6:01 pm IST
SHARE ARTICLE
sukhjinder singh randhawa
sukhjinder singh randhawa

ਪੰਜਾਬ ਸਰਕਾਰ ਵਲੋਂ ਕੇਂਦਰੀ ਸੁਧਾਰ ਘਰ ਦੀ ਉਸਾਰੀ ਲਈ 194.15 ਕਰੋੜ ਰੁਪਏ ਜਾਰੀ ਕੀਤੇ ਗਏ ਸਨ

ਤਰਨਤਾਰਨ - ਪੰਜਾਬ ਦੀਆਂ ਜੇਲ੍ਹਾਂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਕੰਮ ਮਾਰਚ, 2021 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇੱਥੇ ਕੇਂਦਰੀ ਸੁਧਾਰ ਘਰ ਦੀ ਉਸਾਰੀ ਦਾ ਜਾਇਜ਼ਾ ਲੈਣ ਲਈ ਪੁੱਜੇ ਰੰਧਾਵਾ ਨੇ ਜੇਲ, ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸਾਰੀ ਦੇ ਕੰੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਤਾਂ ਜੋ ਇਸ ਨੂੰ ਮਿੱਥੇ ਸਮੇਂ ਤੱਕ ਮੁਕੰਮਲ ਕਰ ਲਿਆ ਜਾਵੇ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਸੁਧਾਰ ਘਰ ਦੀ ਉਸਾਰੀ ਲਈ 194.15 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਅਤੇ ਹੁਣ ਤੱਕ 144 ਕਰੋੜ ਰੁਪਏ ਦੀ ਲਾਗਤ ਨਾਲ 90 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਗੋਇੰਦਵਾਲ ਸਾਹਿਬ ਵਿਖੇ ਬਣ ਰਹੇ ਕੇਂਦਰੀ ਸੁਧਾਰ ਘਰ ਵਿਚ ਬੈਰਕਾਂ, ਆਈਸੋਲੇਸ਼ਨ ਸੈਲ, ਔਰਤਾਂ ਲਈ ਅਲੱਗ ਬੈਰਕਾਂ, ਗੁਦਾਮ, ਵਰਕਸ਼ਾਪ, ਹਸਪਤਾਲ, ਪ੍ਰਸ਼ਾਸ਼ਕੀ ਬਲਾਕ, ਡੀ ਅਡਿਕਸ਼ਨ ਸੈਂਟਰ

ਸਬ ਸਟੇਸ਼ਨ, ਵਾਰਡਨ ਹੋਸਟਲ, ਕਿਚਨ ਬਲਾਕ, ਡਿਸਪੈਂਸਰੀ, ਧਾਰਮਿਕ ਸਥਾਨ ਤੇ ਵਾਚ ਟਾਵਰ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਧਰਮਵੀਰ ਅਗਨੀਹੋਤਰੀ, ਪ੍ਰਮੁੱਖ ਸਕੱਤਰ ਡੀ. ਕੇ. ਤਿਵਾਡ਼ੀ, ਏ. ਡੀ. ਜੀ. ਜੇਲਾਂ ਪੀ. ਕੇ ਸਿਹਨਾ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸ. ਐੱਸ. ਪੀ ਧਰੁੰਮਨ ਐਚ ਨਿੰਬਲੇ ਤੇ ਹੋਰ ਅਧਿਕਾਰੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement