ਭਗਵੰਤ ਮਾਨ ਨੂੰ ਤੰਦਰੁਸਤ ਰਹਿਣ ਲਈ ਡਾ. ਗਾਂਧੀ ਨੇ ਦਿੱਤੀ ਇਹ ਸਲਾਹ
Published : Dec 27, 2019, 2:13 pm IST
Updated : Dec 27, 2019, 2:13 pm IST
SHARE ARTICLE
Dharamvir Gandhi with Bhagwant maan
Dharamvir Gandhi with Bhagwant maan

ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਅਤੇ ਪਟਿਆਲਾ ਤੋਂ ਸਾਬਕਾ ਸੰਸਦ ਡਾ. ਧਰਮਵੀਰ...

ਪਟਿਆਲਾ: ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਅਤੇ ਪਟਿਆਲਾ ਤੋਂ ਸਾਬਕਾ ਸੰਸਦ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਿਹਤ ਤੰਦਰੁਸਤ ਰੱਖਣ ਲਈ ਸ਼ਰਾਬ ਛੱਡ ਦੇਣੀ ਚਾਹੀਦੀ ਹੈ, ਜਿਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਆਉਣ ਵਾਲੇ ਤਿੰਨ-ਚਾਰ ਸਾਲ ਮਾਨ ਦੇ ਲਈ ਠੀਕ ਨਹੀਂ ਹੋਣਗੇ। ਡਾ. ਗਾਂਧੀ ਨੇ ਕਿਹਾ ਕਿ ਭਗਵੰਤ ਮਾਨ ਨੇ ਮਾਂ ਦੀ ਕਸਮ ਖਾ ਕੇ ਸ਼ਰਾਬ ਛੱਡਣ ਦਾ ਦਾਅਵਾ ਕੀਤਾ ਸੀ।

Bhagwant MaanBhagwant Maan

ਮੇਰੇ ਕਲੀਨਿਕ 'ਚ ਰੋਜ਼ਾਨਾ ਕਈ ਮਰੀਜ਼ ਆਉਂਦੇ ਹਨ, ਜੋ ਨਸ਼ਾ ਛੱਡਣ ਦੀਆਂ ਕਸਮਾਂ ਖਾਂਦੇ ਹਨ ਪਰ ਨਸ਼ਾ ਨਹੀਂ ਛੱਡਦੇ। ਮੀਡੀਆ ਕਰਮਚਾਰੀ ਨਾਲ ਉਲਝਣ 'ਤੇ ਸਾਬਕਾ ਸਾਂਸਦ ਡਾ. ਗਾਂਧੀ ਨੇ ਕਿਹਾ ਕਿ ਇਹ ਕਿਸਮਤ ਵਾਲੀ ਗੱਲ ਹੈ ਕਿ ਨੇਤਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੱਤਰਕਾਰਾਂ ਦੀ ਗੱਲ ਠੰਡੇ ਦਿਮਾਗ ਨਾਲ ਸੁਣਨੀ ਚਾਹੀਦੀ ਹੈ। ਪੰਜਾਬ 'ਚ ਪਹਿਲਾਂ ਹੀ ਆਮ ਆਦਮੀ ਪਾਰਟੀ ਆਪਣਾ ਆਧਾਰ ਖੋਹ ਚੁੱਕੀ ਹੈ।

Dr GandhiDr Gandhi

ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਕੇਵਲ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੂੰ ਪੰਜਾਬ ਤੋਂ ਨਹੀਂ ਕੇਵਲ ਦਿੱਲੀ ਨਾਲ ਮਤਲਬ ਹੈ। ਡਾ. ਗਾਂਧੀ ਨੇ ਕਿਹਾ ਕਿ ਹਾਲਾਂਕਿ ਉਹ ਉਸ ਸਮੇਂ ਮੌਕੇ 'ਤੇ ਨਹੀਂ ਸਨ ਪਰ ਭਗਵੰਤ ਮਾਨ ਮੀਡੀਆ ਕਰਮਚਾਰੀ ਨਾਲ ਉਲਝੇ ਦੀ ਜਿਸ ਤਰ੍ਹਾਂ ਜਾਣਕਾਰੀ ਮਿਲੀ ਹੈ, ਉਸ ਤੋਂ ਲੱਗਦਾ ਹੈ ਕਿ ਕਿਤੇ ਤਾਂ ਕੁੱਝ ਗਲਤ ਹੈ।

Bhagwant MaanBhagwant Maan

ਸ਼ਰਾਬ ਸਿਹਤ ਦੇ ਲਈ ਤਾਂ ਹਾਨੀਕਾਰਕ ਹੈ ਹੀ, ਉੱਥੇ ਰਾਜਨੀਤੀ ਅਕਸ 'ਤੇ ਵੀ ਗਲਤ ਪ੍ਰਭਾਵ ਪਾਉਂਦੀ ਹੈ। ਗਾਂਧੀ ਨੇ ਕਿਹਾ ਕਿ ਉਹ ਦੂਜੇ ਨੇਤਾਵਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਕੋਈ ਟਿੱਪਣੀ ਨਹੀਂ ਕਰਦੇ ਪਰ ਨਸ਼ੇ ਦੇ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਕੋਲ ਆਉਣ ਵਾਲੇ ਮਰੀਜ਼ ਵੀ ਨਸ਼ਾ ਛੱਡਣ ਦੀ ਕਸਮ ਖਾਂਧੇ ਹਨ ਪਰ ਅਗਲੇ ਹੀ ਦਿਨ ਫਿਰ ਤੋਂ ਸ਼ਰਾਬ ਪੀ ਲੈਂਦੇ ਹਨ।

Bhagwant maanBhagwant maan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement