ਰੇਤ ਮਾਇਨਿੰਗ ਮਾਮਲੇ ‘ਚ ਸਿਮਰਜੀਤ ਬੈਂਸ ਨੂੰ ਅਦਾਲਤ ਨੇ ਕੀਤਾ ਬਰੀ
Published : Nov 27, 2019, 6:19 pm IST
Updated : Nov 27, 2019, 6:19 pm IST
SHARE ARTICLE
Simrjeet Bains
Simrjeet Bains

ਸਾਲ 2015 ਦੇ ਰੇਤ ਮਾਇਨਿੰਗ ਮਾਮਲੇ ਵਿਚ ਲੋਕ ਇੰਸਾਫ਼ ਪਾਰਟੀ ਦੇ ਪ੍ਰਮੁੱਖ ਸਿਰਮਜੀਤ ਬੈਂਸ ਨੂੰ ...

ਲੁਧਿਆਣਾ: ਸਾਲ 2015 ਦੇ ਰੇਤ ਮਾਇਨਿੰਗ ਮਾਮਲੇ ਵਿਚ ਲੋਕ ਇੰਸਾਫ਼ ਪਾਰਟੀ ਦੇ ਪ੍ਰਮੁੱਖ ਸਿਰਮਜੀਤ ਬੈਂਸ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਸਿਮਰਜੀਤ ਬੈਂਸ ਸਮੇਤ 29 ਲੋਕਾਂ ਉਤੇ ਸਾਲ 2015 ਵਿਚ ਰੇਤ ਮਾਇਨਿੰਗ ਸੰਬੰਧਿਤ ਮਾਮਲਾ ਦਰਜ ਕੀਤਾ ਗਿਆ ਸੀ।

Simrjeet Bains Simrjeet Bains

ਇਕ ਪੁਲਿਸ ਮੁਲਾਜ਼ਮ ਨੇ ਦੋਸ਼ ਲਗਾਇਆ ਸੀ ਕਿ ਸਿਮਰਜੀਤ ਬੈਂਸ ਨੇ ਉਸ ਉਤੇ ਟਰੱਕ ਚੜਾਇਆ ਸੀ, ਜਿਸ ਕਾਰਨ ਧਾਰਾ-307 ਦੇ ਅਧੀਨ ਮਾਮਲਾ ਦਰਜ ਹੋਇਆ ਸੀ ਅਤੇ ਅੱਜ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਬੈਂਸ ਨੇ ਕਾਨੂੰਨ ਉਤੇ ਭਰੋਸਾ ਹੋਣ ਦੀ ਗੱਲ ਕਹੀ।

Simrjeet Singh BainsSimrjeet Singh Bains

ਇਸਦੇ ਨਾਲ ਹੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਟੀ ਸੈਂਟਰ ਘੁਟਾਲੇ ਬਾਰੇ ਬੁਲਦਾ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਤਾਂ ਉਹ ਸੁਪਰੀਮ ਕੋਰਟ ਚਲੇ ਜਾਣਗੇ। ਸਿਮਰਜੀਤ ਬੈਂਸ ਨੇ ਅਪਣੇ ਉਤੇ ਹੋਏ ਝੂਠੇ ਮੁਕੱਦਮੇ ਨੂੰ ਲੈ ਕੇ ਵੀ ਜਮ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਮੁਕੱਦਿਆਂ ਤੋਂ ਨਹੀਂ ਡਰਦੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement