2021 ਤੋਂ 2022 ਦਰਮਿਆਨ 94 ਯੂਟਿਊਬ ਚੈਨਲਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿਤੇ : ਸਰਕਾਰ
Published : Jul 27, 2022, 12:28 am IST
Updated : Jul 27, 2022, 12:28 am IST
SHARE ARTICLE
image
image

2021 ਤੋਂ 2022 ਦਰਮਿਆਨ 94 ਯੂਟਿਊਬ ਚੈਨਲਾਂ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿਤੇ : ਸਰਕਾਰ


ਫ਼ਰਜ਼ੀ ਖ਼ਬਰਾਂ ਦੇਸ਼ ਦੀ ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਦੇ ਹਿਤ 'ਚ ਨਹੀਂ : ਠਾਕੁਰ

ਨਵੀਂ ਦਿੱਲੀ, 26 ਜੁਲਾਈ : ਸਰਕਾਰ ਨੇ ਮੰਗਲਵਾਰ ਨੂੰ  ਕਿਹਾ ਕਿ 2021 ਤੋਂ 2022 ਦਰਮਿਆਨ ਫ਼ਰਜ਼ੀ ਖ਼ਬਰਾਂ ਅਤੇ ਦੇਸ ਲਈ ਹਾਨੀਕਾਰਕ ਸਮੱਗਰੀ ਪ੍ਰਕਾਸ਼ਤ ਕਰਨ ਲਈ 94 ਯੂਟਿਊਬ ਆਧਾਰਿਤ ਨਿਊਜ਼ ਚੈਨਲਾਂ ਅਤੇ 19 ਸੋਸ਼ਲ ਮੀਡੀਆ ਖਾਤਿਆਂ, ਵੈੱਬਸਾਈਟਾਂ ਅਤੇ ਐਪ ਨੂੰ  ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ | ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ 'ਚ ਪਸ਼ੁਪਤੀ ਨਾਥ ਸਿੰਘ ਅਤੇ ਜਨਾਰਦਨ ਸਿਗ੍ਰੀਵਾਲ ਦੇ ਸਵਾਲਾਂ ਦੇ ਲਿਖਤ ਜਵਾਬ 'ਚ ਇਹ ਜਾਣਕਾਰੀ ਦਿਤੀ |
ਠਾਕੁਰ ਨੇ ਕਿਹਾ ਕਿ ਸੂਚਨਾ ਤਕਨੀਕੀ ਐਕਟ, 2000 ਤਹਿਤ ਸੂਚਨਾ ਤਕਨੀਕੀ (ਇੰਟਰਮੀਡੀਏਟ ਗਾਈਡਲਾਈਨਜ਼ ਅਤੇ ਡਿਜੀਟਲ ਮੀਡੀਆ ਕੋਡ ਆਫ਼ ਕੰਡਕਟ) 2021 ਮੁਤਾਬਕ, ਪ੍ਰਕਾਸ਼ਕਾਂ ਲਈ ਜ਼ਰੂਰੀ ਹੈ ਕਿ ਉਹ ਅਜਿਹੀ ਸਮੱਗਰੀ ਪ੍ਰਕਾਸ਼ਤ ਨਾ ਕਰਨ ਜੋ ਗਲਤ, ਗੁਮਰਾਹਕੁਨ, ਝੂਠ ਅਤੇ ਅੱਧਾ ਸੱਚ ਹੋਵੇ | ਉਨ੍ਹਾਂ ਇਹ ਵੀ ਕਿਹਾ ਕਿ ਨਵੰਬਰ 2019 'ਚ ਮੰਤਰਾਲਾ ਨੇ ਪੱਤਰ ਸੂਚਨਾ ਦਫ਼ਤਰ 'ਚ ਇਕ ਤੱਥ ਖੋਜ ਯੂਨਿਟ (ਐਫ਼.ਯੂ.ਸੀ.) ਵੀ ਸਥਾਪਤ ਕੀਤੀ ਜਿਸ ਨੇ ਫ਼ਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕੀਤਾ ਹੈ |
ਠਾਕੁਰ ਨੇ ਕਿਹਾ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ 2021 ਤੋਂ 2022 ਦਰਮਿਆਨ ਸੂਚਨਾ ਤਕਨੀਕੀ ਐਕਟ ਦੀ ਧਾਰਾ 69 ਮੁਤਾਬਕ, ਫ਼ਰਜ਼ੀ ਖ਼ਬਰਾਂ ਅਤੇ ਭਾਰਤ ਦੀ ਪ੍ਰਭੂਸੱਤਾ, ਅਖੰਡਤਾ, ਰਖਿਆ, ਸੁਰੱਖਿਆ ਅਤੇ ਦੂਜੇ ਦੇਸ਼ਾਂ ਦੇ ਨਾਲ ਚੰਗੇ ਸਬੰਧਾਂ ਆਦਿ ਦੇ ਹਿਤ 'ਚ ਨਹੀਂ ਆਈ ਜਾਣ ਵਾਲੀ ਸਮੱਗਰੀ ਪ੍ਰਕਾਸ਼ਤ ਕਰਨ ਲਈ 94 ਯੂਟਿਊਬ ਆਧਾਰਤ ਨਿਊਜ਼ ਚੈਨਲਾਂ ਅਤੇ 19 ਸੋਸ਼ਲ ਮੀਡੀਆ ਖਾਤਿਆਂ, ਵੈੱਬਸਾਈਟਾਂ ਅਤੇ ਐਪ ਨੂੰ  ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ |      (ਪੀਟੀਆਈ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement