ਬੇਘਰ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ 2 ਲੋਕਾਂ ਦੀ ਮੌਤ
Published : Jul 27, 2022, 12:32 am IST
Updated : Jul 27, 2022, 12:32 am IST
SHARE ARTICLE
image
image

ਬੇਘਰ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ 2 ਲੋਕਾਂ ਦੀ ਮੌਤ


ਵੈਨਕੂਵਰ, 26 ਜੁਲਾਈ : ਕੈਨੇਡਾ ਵਿਚ ਬਿ੍ਟਿਸ਼ ਕੋਲੰਬੀਆ ਦੇ ਉਪਨਗਰ ਵੈਨਕੂਵਰ ਵਿਚ ਇਕ ਬੰਦੂਕਧਾਰੀ ਨੇ ਬੇਘਰ ਲੋਕਾਂ ਨੂੰ  ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 2 ਹੋਰ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਸੋਮਵਾਰ ਨੂੰ  ਇਹ ਜਾਣਕਾਰੀ ਦਿਤੀ | ਉਨ੍ਹਾਂ ਦਸਿਆ ਕਿ ਬਾਅਦ ਵਿਚ ਪੁਲਿਸ ਨੇ ਹਮਲਾਵਰ ਨੂੰ  ਮਾਰ ਦਿਤਾ | ਅਧਿਕਾਰੀਆਂ ਮੁਤਾਬਕ ਗੋਲੀਬਾਰੀ ਵਿਚ ਲੈਂਗਲੀ ਦੇ ਬੈਡਰੂਮ ਕਮਿਊਨਿਟੀ ਇਲਾਕੇ ਵਿਚ ਭਗਦੜ ਮਚ ਗਈ | ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਨੇ ਕਿਹਾ ਕਿ ਇਕ ਐਮਰਜੈਂਸੀ ਰਿਸਪਾਂਸ ਟੀਮ ਨੇ ਸ਼ੱਕੀ ਨੂੰ  ਰੋਕਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਇਕ ਵਿਅਕਤੀ ਪੈਰ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ | ਅਧਿਕਾਰੀਆਂ ਮੁਤਾਬਕ ਸ਼ੱਕੀ ਨੂੰ  ਗੋਲੀ ਮਾਰ ਦਿਤੀ ਗਈ ਅਤੇ ਉਸ ਨੂੰ  ਘਟਨਾ ਸਥਾਨ 'ਤੇ ਹੀ ਮਿ੍ਤਕ ਐਲਾਨ ਦਿਤਾ ਗਿਆ | ਪੁਲਿਸ ਦੇ ਮੁੱਖ ਸੁਪਰਡੈਂਟ ਗਾਲਿਬ ਭਯਾਨੀ ਨੇ ਕਿਹਾ ਕਿ ਅਧਿਕਾਰੀਆਂ ਨੂੰ  ਗੋਲੀਬਾਰੀ ਦਾ ਮਕਸਦ ਅਤੇ ਹਮਲਾਵਰ ਅਤੇ ਪੀੜਤਾਂ ਵਿਚਾਲੇ ਸਬੰਧ ਦਾ ਫਿਲਹਾਲ ਪਤਾ ਨਹੀਂ ਹੈ | ਅਜਿਹੇ ਹਮਲੇ ਕੈਨੇਡਾ ਵਿਚ ਘੱਟ ਹੀ ਹੁੰਦੇ ਹਨ, ਜਿਥੇ ਸਖ਼ਤ ਬੰਦੂਕ ਕਾਨੂੰਨ ਲਾਗੂ ਹੈ | ਪੁਲਿਸ ਨੇ ਕਿਹਾ ਕਿ ਘਟਨਾ ਵਿਚ ਇਕ ਮਹਿਲਾ ਵੀ ਜ਼ਖ਼ਮੀ ਹੋਈ ਅਤੇ ਉਸ ਦੀ ਹਾਲਤ ਗੰਭੀਰ ਹੈ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement