ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਅਪਲੋਡ ਕੀਤੇ, ਪ੍ਰੀਖਿਆ 4 ਅਗੱਸਤ ਤੋਂ ਸ਼ੁਰੂ
Published : Jul 27, 2018, 11:37 pm IST
Updated : Jul 27, 2018, 11:37 pm IST
SHARE ARTICLE
Punjab School Education Board
Punjab School Education Board

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਗਲੇ ਮਹੀਨੇ 4 ਅਗੱਸਤ ਤੋਂ ਸ਼ੁਰੂ ਹੋ ਰਹੀ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਦੇ ਰੋਲ ਨੰਬਰ ਬੋਰਡ ਦੀ ਵੈੱਬ-ਸਾਈਟ............

ਐਸ.ਏ.ਐਸ.ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਗਲੇ ਮਹੀਨੇ 4 ਅਗੱਸਤ ਤੋਂ ਸ਼ੁਰੂ ਹੋ ਰਹੀ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਦੇ ਰੋਲ ਨੰਬਰ ਬੋਰਡ ਦੀ ਵੈੱਬ-ਸਾਈਟ 'ਤੇ ਅੱਜ ਅਪਲੋਡ ਕਰ ਦਿਤੇ ਗਏ ਹਨ। ਬੋਰਡ ਦੇ ਸਕੱਤਰ ਵਲੋਂ ਪ੍ਰੀਖਿਆਰਥੀਆਂ ਨੂੰ ਦਸਿਆ ਗਿਆ ਹੈ ਕਿ ਉਹ ਅਪਣਾ ਰੋਲ ਨੰਬਰ ਬੋਰਡ ਦੀ ਵੈਬ ਸਾਈਟ ਤੋਂ ਡਾਊਨਲੋਡ ਕਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵੱਖਰੇ ਤੌਰ 'ਤੇ ਕੋਈ ਵੀ ਰੋਲ ਨੰਬਰ ਸਲਿੱਪ ਡਾਕ ਰਾਹੀਂ ਨਹੀਂ ਭੇਜੀ ਜਾਵੇਗੀ। 

ਉਹਨਾ ਵਧੇਰੇ ਜਾਣਕਾਰੀ ਦਿਦਿਆ ਕਿਹਾ ਕਿ ਇਸ ਤੋਂ ਇਲਾਵਾ  ਜਿਨ੍ਹਾਂ ਪ੍ਰੀਖਿਆਰਥੀਆਂ ਵਲੋ ਪ੍ਰੀਖਿਆ ਦੇਣ ਸਬੰਧੀ ਫ਼ੀਸ ਜਮ੍ਹਾਂ ਕਰਵਾਈ ਗਈ ਹੋਵੇ ਪਰ ਰੋਲ ਨੰਬਰ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਨਾ ਹੋ ਰਿਹਾ ਹੋਵੇ ਜਾਂ ਰੋਲ ਨੰਬਰ ਸਲਿੱਪ ਤੇ ਕੋਈ ਤਰੁੱਟੀ ਹੋਵੇ ਤਾਂ ਉਹ ਹਰ ਹਾਲਤ ਵਿਚ 3 ਅਗਸਤ ਤੱਕ  ਤਰੁੱਟੀ ਦਰੁਸਤ ਕਰਵਾਉਣ  ਲਈ ਮੁੱਖ ਦਫਤਰ ,ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ.ਨਗਰ (ਮੋਹਾਲੀ /ਸਬੰਧਤ ਸੈਕਸ਼ਨ) ਨਾਲ ਸੰਪਰਕ ਕਰਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement