ਪੰਜਾਬ ਸਰਕਾਰ ਦੀ ਗ਼ਲਤੀ ਕਾਰਨ ਨਹੀਂ ਸ਼ੁਰੂ ਹੋ ਰਿਹਾ ਅੰਮ੍ਰਿਤਸਰ-ਫ਼ਿਰੋਜ਼ਪੁਰ ਰੇਲਵੇ ਲਿੰਕ ਕੰਮ : ਮਲਿਕ
Published : Jul 27, 2018, 2:35 am IST
Updated : Jul 27, 2018, 2:35 am IST
SHARE ARTICLE
Shwet Malik in Rajya Sabha
Shwet Malik in Rajya Sabha

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਅੰਮ੍ਰਿਤਸਰ-ਫਿਰੋਜਪੁਰ ਰੇਲ ਲਾਇਨ............

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਅੰਮ੍ਰਿਤਸਰ-ਫਿਰੋਜਪੁਰ ਰੇਲ ਲਾਇਨ ਲਿੰਕ ਯੋਜਨਾ ਦਾ ਕਾਰਜ ਸ਼ੁਰੂ ਨਹੀਂ ਹੋ ਸਕਿਆ।  ਅੱਜ ਰਾਜ ਸਭਾ ਵਿਚ ਇਸ ਮੁੱਦੇ ਨੂੰ ਲੈ ਕੇ ਸ੍ਰੀ ਮਲਿਕ ਨੇ ਕਿਹਾ ਕਿ ਇਹ ਮੁੱਦਾ ਐਨ.ਡੀ.ਏ. ਦੇ ਸਾਸ਼ਨ ਵਿਚ 10 ਸਾਲ ਅਖ਼ਬਾਰਾਂ ਵਿਚ ਤਾਂ ਛਪਦਾ ਰਿਹਾ ਹੈ ਪਰ ਇਸ ਨੂੰ ਸਾਰਥਕ ਕਰਨ ਲਈ ਕਾਂਗਰਸ ਨੇ ਕੋਈ ਕਦਮ ਨਹੀਂ ਚੁੱਕਿਆ।  ਉਨ੍ਹਾਂ ਸੰਸਦ ਵਿਚ ਆਉਂਦਿਆਂ ਹੀ 2016 ਦੌਰਾਨ ਇਹ ਮੁੱਦਾ ਚੁੱਕਿਆ ਸੀ, ਜਿਸ 'ਤੇ ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਲਈ 299 ਕਰੋੜ ਦੀ ਰਾਸ਼ੀ ਨੂੰ 2017 ਦੇ ਬਜਟ

ਦੌਰਾਨ ਮਨਜ਼ੂਰੀ ਦੇ ਦਿਤੀ ਸੀ। ਉਨ੍ਹਾਂ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਸਾਬਕਾ ਰੇਲ ਮੰਤਰੀ ਸੁਰੇਸ਼ ਪ੍ਰਭੂ ਦਾ ਧਨਵਾਦ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਪ੍ਰੋਜੈਕਟ ਨੂੰ ਅਹਿਮੀਅਤ ਦਿੰਦਿਆਂ ਜ਼ਮੀਨ ਹਾਸਲ ਕਰਨ ਦੀ ਕਾਰਵਾਈ ਵਿੱਢੀ ਸੀ।
ਸ. ਬਾਦਲ ਨੇ ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰਾਂ ਤੋਂ ਇਸ ਕਾਰਜ ਲਈ 40 ਕਰੋੜ ਰੁਪਏ ਦੀ ਲਈ ਜਾਣ ਵਾਲੀ ਜ਼ਮੀਨ ਦੀ ਰੀਪੋਰਟ ਵੀ ਮੰਗ ਲਈ ਸੀ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਾਰ-ਵਾਰ ਯਾਦ ਕਰਵਾਉਣ 'ਤੇ ਵੀ ਸੂਬਾ ਸਰਕਾਰ ਨੇ ਅਪਣੇ

ਹਿੱਸੇ ਦੀ ਰਾਸ਼ੀ ਨਹੀਂ ਦਿਤੀ। ਜਿਸ ਕਾਰਨ ਇਹ ਪ੍ਰਾਜੈਕਟ ਦੋ ਸਾਲ ਤੋਂ ਲਟਕਿਆ ਪਿਆ ਹੈ। ਅੰਮ੍ਰਿਤਸਰ-ਫ਼ਿਰੋਜ਼ਪੁਰ ਰੇਲ ਮਾਰਗ ਆਜ਼ਾਦੀ ਤੋਂ ਪਹਿਲਾਂ ਦਾ ਚੱਲ ਰਿਹਾ ਸੀ, ਪਰ ਆਜ਼ਾਦੀ ਦੇ ਬਾਅਦ ਬੰਦ ਹੋ ਗਿਆ ਸੀ। ਨਵੇਂ ਰੇਲ ਮਾਰਗ ਸਦਕਾ ਜਿੱਥੇ 250 ਕਿਲੋਮੀਟਰ ਦੂਰੀ ਘਟੇਗੀ, ਉਥੇ ੇਹੀ ਪੰਜ ਘੰਟੇ ਦਾ ਸਮਾਂ ਵੀ ਘੱਟ ਲੱਗੇਗਾ।  ਇਸ ਕਾਰਜ 'ਤੇ ਦੋ ਲੱਖ ਕਰੋੜ ਰੁਪਏ ਖਰਚ ਆਉਣੇ ਹਨ, ਜਿਸ ਵਿਚ ਸੂਬਾ ਸਰਕਾਰ ਨੇ ਸਿਰਫ਼ 40 ਕਰੋੜ ਰੁਪਏ ਪਾਉਣੇ ਹਨ।  

ਪੰਜਾਬ ਰਾਜਸਥਾਨ ਇਕ ਸਰਹੱਦੀ ਇਲਾਕਾ ਹੈ। ਜਿਥੇ ਫ਼ੌਜ ਦੀ ਜ਼ਿਆਦਾ ਆਵਾਜਾਈ ਹੁੰਦੀ ਹੈ। ਨਵਾਂ ਰੇਲ ਮਾਰਗ ਬਨਣ ਨਾਲ ਭਾਰਤੀ ਫ਼ੌਜ ਨੂੰ ਵੱਡੀ ਰਾਹਤ ਮਿਲੇਗੀ। ਇਸ ਸਦਕਾ ਹੋਰ ਸੂਬਿਆਂ ਦੇ ਵਪਾਰ ਨੂੰ ਵੀ ਲਾਭ ਮਿਲੇਗਾ ਅਤੇ ਪੰਜਾਬ ਨੂੰ ਅਪਣੇ ਖੇਤੀ ਉਤਪਾਦ ਅਤੇ ਹੌਜਰੀ ਆਦਿ ਦਾ ਸਮਾਨ ਦੂਜੇ ਸੂਬਿਆਂ ਨੂੰ ਭੇਜ ਕੇ ਆਰਥਕ ਲਾਭ ਲੈਣ ਦਾ ਮੌਕਾ ਮਿਲੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement