ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੁਟੀਨ ਕੇਸਾਂ ਦੀ ਸੁਣਵਾਈ ਮੁੜ ਅੱਗੇ ਪਾਈ
Published : Jun 27, 2020, 9:14 am IST
Updated : Jun 27, 2020, 9:14 am IST
SHARE ARTICLE
File Photo
File Photo

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਰਫ਼ ਜ਼ਰੂਰੀ ਕੇਸਾਂ ਦੀਆਂ

ਚੰਡੀਗੜ੍ਹ, 26 ਜੂਨ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਰਫ਼ ਜ਼ਰੂਰੀ ਕੇਸਾਂ ਦੀਆਂ ਆਨਲਾਈਨ ਸੁਣਵਾਈਆਂ ਦੀ ਪ੍ਰਕਿਰਿਆ ਹਾਲੇ ਅੱਗੇ ਵੀ ਜਾਰੀ ਰਹੇਗੀ। ਹਾਈ ਕੋਰਟ ਦੇ ਰਜਿਸਟਰਾਰ ਜਨਰਲ ਸੰਜੀਵ ਬੇਰੀ ਵਲੋਂ ਜਾਰੀ ਆਰਡਰ ਮੁਤਾਬਕ ਆਉਂਦੀ 29/30 ਜੂਨ ਨੂੰ ਸੁਣੇ ਜਾਣ ਵਾਲੇ (24  ਸੂਚੀਬੱਧ) ਕੇਸ ਅਤੇ 1 ਜੁਲਾਈ ਤੋਂ 31 ਜੁਲਾਈ ਤਕ (ਸਣੇ 24 ਮਾਰਚ ਤੋਂ ਬਾਅਦ ਸੂਚੀਬੱਧ ਹੋਏ ਵੀ) ਅੱਗੇ ਪਾ ਦਿਤੇ ਗਏ ਹਨ। ਹੁਣ 29/30 ਜੂਨ ਲਈ ਸੂਚੀਬੱਧ ਕੇਸਾਂ ਦੀ ਵਾਰੀ 4 ਅਗੱਸਤ ਅਤੇ 31 ਜੁਲਾਈ ਵਾਲਿਆਂ ਦੀ 30 ਅਕਤੂਬਰ ਨੂੰ ਆਵੇਗੀ। ਜਦਕਿ ਪਹਿਲਾਂ ਤੋਂ ਜਾਰੀ ਹਦਾਇਤਾਂ ਮੁਤਾਬਕ ਜ਼ਰੂਰੀ ਸ਼੍ਰੇਣੀ ਵਾਲੇ ਕੇਸ ਵੀਡੀਉ ਕਾਨਫ਼ਰੰਸਿੰਗ ਰਾਹੀਂ ਨਿਯਮਤ ਰੂਪ 'ਚ ਸੁਣੇ ਜਾਂਦੇ ਰਹਿਣਗੇ। ਇਸ ਦੌਰਾਨ ਵਕੀਲ ਕੇਸ ਦੇ ਜ਼ਰੂਰੀ ਹੋਣ ਬਾਰੇ ਸੁਣਵਾਈ ਦੀ ਬੇਨਤੀ ਤੈਅ ਪ੍ਰਤੀਕਿਰਿਆ ਮੁਤਾਬਕ ਹੀ ਕਰ ਸਕਦੇ ਹਨ। ਇਸ ਫ਼ੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦਾ ਖ਼ਤਰਾ ਕਾਇਮ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement