ਨੈਸ਼ਨਲ ਅਚੀਵਮੈਂਟ ਸਰਵੇ-2021 ਵਿਚੋਂ ਪੰਜਾਬ ਨੇ ਮਾਰੀ ਬਾਜ਼ੀ
Published : May 27, 2022, 6:45 am IST
Updated : May 27, 2022, 6:45 am IST
SHARE ARTICLE
image
image

ਨੈਸ਼ਨਲ ਅਚੀਵਮੈਂਟ ਸਰਵੇ-2021 ਵਿਚੋਂ ਪੰਜਾਬ ਨੇ ਮਾਰੀ ਬਾਜ਼ੀ

 


36 ਸੂਬਿਆਂ ਵਿਚੋਂ ਹਾਸਲ ਕੀਤਾ ਪਹਿਲਾ ਨੰਬਰ

ਚੰਡੀਗੜ੍ਹ, 26 ਮਈ (ਭੁੱਲਰ): ਨੈਸ਼ਨਲ ਅਚੀਵਮੈਂਟ ਸਰਵੇ 2021 ਵਿਚੋਂ ਪੰਜਾਬ ਨੇ ਮੱਲਾਂ ਮਾਰੀਆਂ ਹਨ | ਸਰਵੇ ਵਿਚ ਪੰਜਾਬ ਪਹਿਲੇ ਨੰਬਰ 'ਤੇ ਆਇਆ ਹੈ | ਇਸ ਸਰਵੇ ਵਿਚ ਪੰਜਾਬ ਦਾ 0.5 ਰੈਂਕ ਹੈ | ਪੰਜਾਬ ਨੇ ਦਿੱਲੀ ਸਮੇਤ ਸਾਰੇ ਪ੍ਰਦੇਸ਼ਾਂ ਨੂੰ  ਪਛਾੜ ਦਿਤਾ ਹੈ ਤੇ 36 ਸੂਬਿਆਂ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ |  
ਦਸਣਯੋਗ ਹੈ ਕਿ ਜਮਾਤ ਤਿੰਨ, ਪੰਜ  ਦੇ ਮੁਕਾਬਲੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਸਮੇਂ ਨਾਲ ਸਿੱਖਣ ਦੀ ਸਮਰੱਥਾ ਘਟਦੀ ਜਾ ਰਹੀ ਹੈ | ਇਹ ਪ੍ਰਗਟਾਵਾ ਵੀ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਰਿਪੋਰਟ ਵਿਚ ਹੋਇਆ ਹੈ | ਇਹ ਭਾਸ਼ਾ, ਗਣਿਤ, ਵਾਤਾਵਰਣ ਵਿਗਿਆਨ, ਸਮਾਜਕ ਵਿਗਿਆਨ ਅਤੇ ਅੰਗਰੇਜ਼ੀ ਵਿਚ ਯੋਗਤਾ-ਆਧਾਰਤ ਮੁਲਾਂਕਣ 'ਤੇ ਕੇਂਦਰਿਤ ਸੀ | ਰਿਪੋਰਟ ਮੁਤਾਬਕ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਪ੍ਰੀਖਿਆ 12 ਨਵੰਬਰ ਨੂੰ  ਦੇਸ਼ ਭਰ ਵਿਚ ਆਯੋਜਤ ਕੀਤੀ ਗਈ ਸੀ | ਇਸ ਵਿਚ ਦੇਸ਼ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ |
ਸਰਵੇਖਣ ਵਿਚ ਲਗਭਗ 1,18,274 ਸਕੂਲਾਂ ਦੇ ਕੁਲ 34,01,158 ਵਿਦਿਆਰਥੀਆਂ ਅਤੇ 26,824 ਅਧਿਆਪਕਾਂ ਨੇ ਭਾਗ ਲਿਆ | ਜ਼ਿਆਦਾਤਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੂਲਾਂ ਦੀ ਕਾਰਗੁਜ਼ਾਰੀ
ਦੀ ਇਹ ਰਿਪੋਰਟ ਚੰਗੀ ਨਹੀਂ ਹੈ ਪਰ ਪੰਜਾਬ, ਕੇਰਲ, ਰਾਜਸਥਾਨ, ਉਤਰ ਪ੍ਰਦੇਸ਼, ਹਿਮਾਚਲ, ਮਹਾਰਾਸ਼ਟਰ ਅਤੇ ਚੰਡੀਗੜ੍ਹ ਰਾਸ਼ਟਰੀ ਔਸਤ ਨਾਲੋਂ ਬਿਹਤਰ ਰਿਪੋਰਟ ਕਰਦੇ ਹਨ |
ਦੇਸ਼ ਭਰ ਵਿਚ ਤੀਜੀ, ਪੰਜਵੀਂ, ਅੱਠਵੀਂ ਅਤੇ 10ਵੀਂ ਜਮਾਤ ਦੇ 3.4 ਮਿਲੀਅਨ ਸਕੂਲੀ ਵਿਦਿਆਰਥੀਆਂ ਵਿਚੋਂ, 38 ਫ਼ੀ ਸਦੀ ਨੇ ਕਿਹਾ ਕਿ ਮਹਾਂਮਾਰੀ ਵਿਚ ਉਨ੍ਹਾਂ ਦੀ ਸਿਖਿਆ ਲਈ ਇਕ ਮੁਸ਼ਕਲ ਪੜਾਅ ਸੀ | ਜਦੋਂ ਕਿ 24 ਫ਼ੀ ਸਦੀ ਨੇ ਕਿਹਾ ਕਿ ਉਨ੍ਹਾਂ ਕੋਲ ਘਰ ਵਿਚ ਡਿਜੀਟਲ ਡਿਵਾਈਸਾਂ ਤਕ ਪਹੁੰਚ ਨਹੀਂ ਹੈ | ਇਸ ਨਾਲ ਹੀ, 80 ਫ਼ੀ ਸਦੀ ਬੱਚੇ ਮਹਿਸੂਸ ਕਰਦੇ ਹਨ ਕਿ ਉਹ ਅਪਣੇ ਸਾਥੀਆਂ ਦੀ ਮਦਦ ਨਾਲ ਸਕੂਲ ਵਿਚ ਬਿਹਤਰ ਸਿਖਦੇ ਹਨ | ਸਰਵੇਖਣ ਵਿਚ ਇਹ ਵੀ ਦਸਿਆ ਗਿਆ ਹੈ ਕਿ ਭਾਰਤ ਵਿਚ 48 ਫ਼ੀ ਸਦੀ ਵਿਦਿਆਰਥੀ ਪੈਦਲ ਹੀ ਸਕੂਲ ਜਾਂਦੇ ਹਨ |

 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement