ਹਰਦਿਤ ਸਿੰਘ ਗੋਬਿੰਦਪੁਰੀ, ਪੰਜਾਬੀ ਪ੍ਰਸਾਰ ਕਮੇਟੀ ਦੇ ਚੇਅਰਮੈਨ ਨਾਮਜ਼ਦ
Published : May 27, 2022, 6:56 am IST
Updated : May 27, 2022, 6:57 am IST
SHARE ARTICLE
image
image

ਹਰਦਿਤ ਸਿੰਘ ਗੋਬਿੰਦਪੁਰੀ, ਪੰਜਾਬੀ ਪ੍ਰਸਾਰ ਕਮੇਟੀ ਦੇ ਚੇਅਰਮੈਨ ਨਾਮਜ਼ਦ

 

ਨਵੀਂ ਦਿੱਲੀ, 26 ਮਈ (ਅਮਨਦੀਪ ਸਿੰਘ): ਪੰਜਾਬੀ ਅਕਾਦਮੀ ਦੇ ਸਾਬਕਾ ਮੈਂਬਰ ਸ.ਹਰਦਿਤ ਸਿੰਘ ਗੋਬਿੰਦਪੁਰੀ ਨੂੰ  ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ |
ਇਹ ਕਮੇਟੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਪੰਜਾਬੀ ਬੋਲੀ ਦੇ ਪ੍ਰਚਾਰ ਪਾਸਾਰ ਲਈ ਕਾਰਜ ਕਰਦੀ ਹੈ, ਪਰ ਪਿਛਲੇ ਕਈ ਸਾਲਾਂ ਤੋਂ ਇਹ ਕਮੇਟੀ ਸਿਫ਼ਰ ਹੋ ਕੇ ਰਹਿ ਗਈ ਹੈ ਤੇ ਇਸਦੇ ਬਣਨ ਵਾਲੇ ਚੇਅਰਮੈਨ ਪੰਜਾਬੀ ਦੇ ਨਾਮ 'ਤੇ ਆਪਣੀਆਂ ਚੌਧਰਾਂ ਚਲਾਉਣ ਤੱਕ ਸੀਮਤ ਹੋ  ਕੇ ਰਹਿ ਜਾਂਦੇ ਰਹੇ ਹਨ |
ਦਿੱਲੀ ਕਮੇਟੀ ਦੇ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ.ਜਗਦੀਪ ਸਿੰਘ ਕਾਹਲੋਂ ਨੇ 23 ਮਈ ਨੂੰ  ਚਿੱਠੀ ਨੰਬਰ 4235/10-2 ਰਾਹੀਂ ਤਿੰਨ ਮੈਂਬਰੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਬਣਾਈ ਹੈ ਜਿਸ ਵਿਚ ਹਰਦਿਤ ਸਿੰਘ ਗੋਬਿੰਦਪੁਰੀ ਨੂੰ  ਚੇਅਰਮੈਨ, ਸ.ਰਾਜਿੰਦਰ ਸਿੰਘ ਵਿਰਾਸਤ ਨੂੰ  ਕਨਵੀਨਰ ਅਤੇ ਸ.ਗੁਰਮੀਤ ਸਿੰਘ ਟਿੰਕੂ ਨੂੰ  ਕੋ ਕਨਵੀਨਰ ਨਾਮਜ਼ਦ ਕੀਤਾ ਗਿਆ ਹੈ |
ਅੱਜ ਇਥੇ 'ਸਪੋਕਸਮੈਨ' ਵਲੋਂ ਇਹ ਪੁੱਛਣ 'ਤੇ ਕਿ ਕੀ ਪਿਛਲੀਆਂ ਕਮੇਟੀਆਂ ਵਾਂਗ ਇਹ ਕਮੇਟੀ ਵੀ ਸਿਫ਼ਰ ਹੋ ਕੇ ਰਹਿ ਜਾਵੇਗੀ, ਤਾਂ ਸ.ਹਰਦਿਤ ਸਿੰਘ ਗੋਬਿੰਦਪੁਰੀ ਨੇ ਕਿਹਾ, Tਨਹੀਂ | ਅਸੀਂ ਪੰਜਾਬੀ ਬੋਲੀ ਲਈ ਲੜਾਈ ਲੜਾਂਗੇ ਤੇ ਸਰਕਾਰ ਕੋਲ ਪੰਜਾਬੀ ਦੇ ਮਸਲੇ ਲੈ ਕੇ ਜਾਵਾਂਗੇ |''
ਇਸ ਮੌਕੇ ਸ.ਵਿਕਰਮ ਸਿੰਘ ਰੋਹਿਣੀ, ਸ.ਸੁਖਬੀਰ ਸਿੰਘ ਕਾਲਰਾ, ਸ.ਰਮਨਦੀਪ ਸਿੰਘ ਥਾਪਰ ਤੇ ਸ.ਓਾਕਾਰ ਸਿੰਘ ਰਾਜਾ ਹਾਜ਼ਰ ਸਨ |

 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement