Patiala News :PRTC ਦੇ ਕੰਡਕਟਰ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

By : BALJINDERK

Published : Apr 27, 2024, 5:41 pm IST
Updated : Apr 27, 2024, 5:41 pm IST
SHARE ARTICLE
ਕੰਡਕਟਰ ਗੁਰਪ੍ਰੀਤ ਸਿੰਘ
ਕੰਡਕਟਰ ਗੁਰਪ੍ਰੀਤ ਸਿੰਘ

Patiala News :ਕੋਰਟ ਕੇਸ ਜਿੱਤ ਕੇ 2 ਸਾਲ ਪਹਿਲਾ ਮੁੜ ਜੁਆਇੰਨ ਕੀਤੀ ਸੀ ਨੌਕਰੀ

Patiala News : ਅੱਜ ਸਵੇਰੇ 6 ਵਜੇ ਪੀਆਰਟੀਸੀ ਦੀ ਲੋਕਲ ਬੱਸ ’ਤੇ ਡਿਊਟੀ ਕਰ ਰਹੇ ਕੰਡਕਟਰ ਗੁਰਪ੍ਰੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਕੰਡਕਟਰ ਗੁਰਪ੍ਰੀਤ ਸਿੰਘ (ਸੀਐੱਚ-80) ਪੀਆਰਟੀਸੀ ਦੀ ਲੋਕਲ ਬੱਸ ਨੰਬਰ 5571 ’ਤੇ ਕੰਡਕਟਰ ਦੀ ਡਿਊਟੀ ਕਰਦਾ ਸੀ। ਸ਼ਨੀਵਾਰ ਸਵੇਰੇ ਦੋ ਗੇੜੇ ਲਗਾਉਣ ਤੋਂ ਬਾਅਦ ਜਦੋਂ ਮੁੜ ਰੂਟ ’ਤੇ ਜਾਣ ਲੱਗਿਆ ਤਾਂ ਅਚਾਨਕ ਉਸਦੀ ਛਾਤੀ ’ਚ ਤੇਜ਼ ਦਰਦ ਹੋਣ ਕਾਰਨ ਉਸਨੂੰ ਪਟਿਆਲਾ ਦੇ ਇੱਕ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜੋ:PSEB Result 2024: ਵਿਦਿਆਰਥੀਆਂ ਦੀ ਉਡੀਕ ਖ਼ਤਮ ਇਸ ਦਿਨ ਐਲਾਨਿਆ ਜਾਵੇਗਾ ਨਤੀਜਾ  

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੀਆਰਟੀਸੀ-ਪਨ ਬੱਸ ਕੰਟਰੈਕਟ ਵਰਕਰਜ਼ ਯੂਨੀਅਨ ਤੇ ਅਜ਼ਾਦ ਯੂਨੀਅਨ ਵੱਲੋਂ ਪੀਆਰਟੀਸੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਜਾਂ ਬੱਚਿਆਂ ਨੂੰ ਮੁਆਵਜ਼ਾ ਜਾਂ ਨੌਕਰੀ ਦੀ ਮੰਗ ਰੱਖੀ ਹੈ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਪਰਿਵਾਰ ਦੀ ਮਦਦ ਨਾ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ।

ਇਹ ਵੀ ਪੜੋ:Weather News : ਇਨ੍ਹਾਂ 10 ਜ਼ਿਲ੍ਹਿਆਂ ’ਚ ਗੜੇਮਾਰੀ ਦੀ ਸੰਭਾਵਨਾ

ਜ਼ਿਕਰਯੋਗ ਹੈ ਕਿ ਕੰਡਕਟਰ ਗੁਰਪ੍ਰੀਤ ਸਿੰਘ ਗਰੀਬ ਪਰਿਵਾਰ ਨਾਲ ਸਬੰਧਿਤ ਸੀ ਜਿਸਦੀਆਂ ਦੋ ਮਾਸੂਮ ਬੱਚੀਆਂ ਹਨ। ਘਰ ਦਾ ਗੁਜ਼ਾਰਾ ਉਸਦੀ ਤਨਖਾਹ ਦੇ ਸਿਰ ’ਤੇ ਹੀ ਚਲਦਾ ਸੀ। ਉਹ 8 ਸਾਲ ਬਾਅਦ ਕੋਰਟ ਕੇਸ ਰਾਹੀਂ ਦੁਬਾਰਾ ਪੀਆਰਟੀਸੀ ’ਚ ਪਿਛਲੇ ਲਗਪਗ 2 ਸਾਲ ਪਹਿਲਾਂ ਮੁੜ ਜੁਆਇਨ ਹੋਇਆ ਸੀ ਤੇ ਸ਼ਹਿਰ ’ਚ ਚੱਲਦੀ ਲੋਕਲ ਬੱਸ ’ਤੇ ਡਿਊਟੀ ਦੇ ਰਿਹਾ ਸੀ।

ਇਹ ਵੀ ਪੜੋ:Punjab news : ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਸਟਾਫ਼ ਨੂੰ ਪਿਛਲੇ 6 ਮਹੀਨਿਆਂ ਤੋਂ ਨਹੀਂ ਮਿਲੀਆਂ ਤਨਖ਼ਾਹਾਂ 

(For more news apart from       News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement