ਪੰਜਾਬ ਸਰਕਾਰ ਨੇ ਦਿੱਲੀ ਤੋਂ 250 ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਦਿੱਲੀ ਸਰਕਾਰ ਦਾ ਸਹਿਯੋਗ ਮੰਗਿਆ
Published : Apr 27, 2020, 10:46 pm IST
Updated : Apr 27, 2020, 10:50 pm IST
SHARE ARTICLE
Photo
Photo

ਨਾਂਦੇੜ ਤੋਂ 467 ਤੋਂ ਵੱਧ ਸ਼ਰਧਾਲੂ ਪੰਜਾਬ ਪਰਤੇ,  ਰਾਜਸਥਾਨ ਤੋਂ 152 ਵਿਦਿਆਰਥੀਆਂ ਤੇ 2900 ਮਜ਼ਦੂਰਾਂ ਦੀ ਵੀ ਘਰ ਵਾਪਸੀ

ਚੰਡੀਗੜ੍ਹ: ਨਾਂਦੇੜ ਸਾਹਿਬ ਵਿਖੇ ਫਸੇ ਸ਼ਰਧਾਲੂ ਅਤੇ ਰਾਜਸਥਾਨ ਤੋਂ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਪੰਜਾਬ ਵਿੱਚ ਹੋ ਰਹੀ ਘਰ ਵਾਪਸੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ -ਲੌਕਡਾਊਨ ਕਾਰਨ ਕੌਮੀ ਰਾਜਧਾਨੀ ਸਥਿਤ ਗੁਰਦੁਆਰਾ ਸ੍ਰੀ ਮਜਨੂ ਕਾ ਟਿੱਲਾ ਵਿਖੇ ਠਹਿਰੇ 250 ਸਿੱਖ ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਦਿੱਲੀ ਸਰਕਾਰ ਨਾਲ ਸੰਪਰਕ ਸਾਧਿਆ ਹੈ।

PhotoPhoto

ਮੁੱਖ ਮੰਤਰੀ ਦੀ ਹਦਾਇਤਾਂ 'ਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਨਵੀਂ ਦਿੱਲੀ ਦੇ ਡਿਪਟੀ ਕਮਿਸ਼ਨਰ (ਸੈਂਟਰਲ) ਨਿਧੀ ਲ9-ਸ੍ਰੀਵਾਸਤਵਾ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਦੀਆਂ ਬੱਸਾਂ ਰਾਹੀਂ ਦਿੱਲੀ ਦੇ ਗੁਰਦੁਆਰਾ ਸਾਹਿਬ ਤੋਂ ਸ਼ਰਧਾਲੂਆਂ ਦੀ ਸੁਰੱਖਿਅਤ ਘਰ ਵਾਪਸੀ ਦੀ ਸੁਵਿਧਾ ਲਈ ਦਿੱਲੀ ਸਰਕਾਰ ਨੂੰ ਛੇਤੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।

PhotoPhoto

ਇਸੇ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਟਾ ਵਿਖੇ ਫਸੇ 152 ਵਿਦਿਆਰਥੀਆਂ ਨੂੰ ਪੰਜਾਬ ਲਿਆਉਣ ਲਈ ਵਿਸ਼ੇਸ਼ ਬੱਸਾਂ ਰਾਹੀਂ ਬਠਿੰਡਾ ਲਿਆਂਦਾ ਗਿਆ ਜਿੱਥੋਂ ਉਹਨਾਂ ਨੂੰ ਸਰਕਾਰੀ ਬੱਸਾਂ ਰਾਹੀਂ ਉਹਨਾਂ ਦੇ ਟਿਕਾਣਿਆਂ 'ਤੇ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਨਾਲ ਸਬੰਧਤ 2900 ਮਜ਼ਦੂਰ ਸੂਬਾ ਸਰਕਾਰ ਦੀਆਂ 60 ਬੱਸਾਂ ਰਾਹੀਂ ਜੈਸਲਮੇਰ ਤੋਂ ਵਾਪਸ ਪਰਤ ਰਹੇ ਹਨ ਜਿੱਥੇ ਉਹ ਪੰਜ ਰਾਹਤ ਕੈਂਪਾਂ ਵਿੱਚ ਫਸੇ ਹੋਏ ਸਨ।

file photofile photo

ਉਹਨਾਂ ਦੇ ਭਲਕੇ ਸਵੇਰੇ ਵਾਇਆ ਗੰਗਾਨਗਰ ਸੂਬੇ ਵਿੱਚ ਪਹੁੰਚਣ ਦੀ ਉਮੀਦ ਹੈ। ਇਸੇ ਤਰ੍ਹਾਂ ਅੱਜ ਸ਼ਾਮ ਪੰਜਾਬ ਸਰਕਾਰ ਦੀਆਂ 13 ਬੱਸਾਂ ਨਾਂਦੇੜ ਤੋਂ 467 ਸ਼ਰਧਾਲੂਆਂ ਨੂੰ ਲੈ ਕੇ ਬਠਿੰਡਾ ਵਿਖੇ ਪਹੁੰਚੀਆਂ ਅਤੇ ਇਹ ਸ਼ਰਧਾਲੂ ਆਪੋ-ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਜਾ ਰਹੇ ਹਨ। ਹੋਰ ਸ਼ਰਧਾਲੂਆਂ ਨੂੰ ਲੈ ਕੇ ਬੱਸਾਂ ਦਾ ਇਕ ਹੋਰ ਕਾਫਲਾ ਨਾਂਦੇੜ ਤੋਂ ਚੱਲ ਪਿਆ ਹੈ।

ਦਿਲ ਦੇ ਦੌਰੇ ਕਾਰਨ ਪੀ.ਆਰ.ਟੀ.ਸੀ. ਦੇ ਕਿਲੋਮੀਟਰ ਸਕੀਮ ਤਹਿਤ ਡਰਾਈਵਰ ਮਨਜੀਤ ਸਿੰਘ ਦੀ ਨਾਂਦੇੜ ਜਾਂਦਿਆ 26 ਅਪਰੈਲ ਨੂੰ ਹੋਈ ਬੇਵਕਤੀ ਮੌਤ 'ਤੇ ਡੂੰਘਾ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਲਈ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement