ਭਾਰਤੀ ਮੂਲ ਦੀ ਗਰਭਵਤੀ ਔਰਤ ਦੀ ਭਾਖੜਾ ਨਹਿਰ ‘ਚੋਂ ਮਿਲੀ ਲਾਸ਼
Published : Mar 27, 2019, 12:45 pm IST
Updated : Mar 27, 2019, 12:45 pm IST
SHARE ARTICLE
Woman Found Dead In Punjab Canal
Woman Found Dead In Punjab Canal

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ‘ਚ ਭਾਖੜਾ ਨਹਿਰ ਵਿਚੋਂ ਭਾਰਤੀ ਮੂਲ ਦੀ ਆਸਟ੍ਰੇਲੀਆ ਵਾਸੀ ਗੁੰਮਸ਼ੁਦਾ ਗਰਭਵਤੀ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ‘ਚ ਭਾਖੜਾ ਨਹਿਰ ਵਿਚੋਂ ਭਾਰਤੀ ਮੂਲ ਦੀ ਆਸਟ੍ਰੇਲੀਆ ਵਾਸੀ ਗੁੰਮਸ਼ੁਦਾ ਗਰਭਵਤੀ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੀ ਮੌਤ ਦੀ ਸਾਜ਼ਿਸ਼ ਉਸਦੇ ਪਤੀ ਨੇ ਰਚੀ ਸੀ ਅਤੇ ਉਸ ਨੇ ਆਪਣੀ ਪਤਨੀ ਨੂੰ ਮਾਰਨ ਲਈ ਆਸਟ੍ਰੇਲੀਆ ਤੋਂ ਆਪਣੀ ਪ੍ਰੇਮਿਕਾ ਨੂੰ ਪੰਜਾਬ ਭੇਜਿਆ ਸੀ।

ਮ੍ਰਿਤਕਾ ਦਾ ਨਾਂ ਰਵਨੀਤ ਕੌਰ ਹੈ ਜੋ ਕਿ 14 ਮਾਰਚ ਨੂੰ ਫਿਰੋਜ਼ਪੁਰ ਦੇ ਪਿੰਡ ਵਿਚ ਸਥਿਤ ਆਪਣੇ ਮਾਤਾ-ਪਿਤਾ ਦੇ ਘਰ ਆਈ ਸੀ। ਉਸ ਨੂੰ ਆਖਰੀ ਵਾਰ ਉਸ ਸਮੇਂ ਦੇਖਿਆ ਗਿਆ ਜਦੋਂ ਉਹ ਆਪਣੇ ਪਤੀ ਜਸਪ੍ਰੀਤ ਨਾਲ ਵੀਡੀਓ ਕਾਲ ਕਰ ਰਹੀ ਸੀ। ਉਸਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਵੀਡੀਓ ਕਾਲ ਦੌਰਾਨ ਉਹ ਘਰੋਂ ਬਾਹਰ ਚਲੀ ਗਈ ਅਤੇ ਉਸ ਨੂੰ ਅਗਵਾ ਕਰ ਲਿਆ ਗਿਆ।

Woman Found Dead In Punjab CanalWoman Found Dead In Punjab Canal

ਪੁਲਿਸ ਦਾ ਕਹਿਣਾ ਹੈ ਕਿ ਜਸਪ੍ਰੀਤ ਦੇ ਕਿਰਨਜੀਤ ਨਾਂ ਦੀ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰਧ ਸਨ। ਜਿਸ ਨੇ ਜਸਪ੍ਰੀਤ ਦੇ ਕਹਿਣ ‘ਤੇ ਪੰਜਾਬ ਆ ਕੇ ਆਪਣੀ ਭੈਣ ਤਿਰਨਜੀਤ ਅਤੇ ਆਪਣੇ ਇਕ ਰਿਸ਼ਤੇਦਾਰ ਸੰਦੀਪ ਸਿੰਘ ਦੀ ਮਦਦ ਨਾਲ ਰਵਨੀਤ ਨੂੰ ਮਾਰ ਦਿੱਤਾ।

ਤਿਰਨਜੀਤ ਅਤੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਸਪ੍ਰੀਤ ਅਤੇ ਕਿਰਨਜੀਤ ਨੂੰ ਫੜਨ ਲਈ ਅਧਿਕਾਰੀਆਂ ਨਾਲ ਸੰਪਰਕ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement