ਲਿਬਨਾਨ ‘ਚ ਦੇਰ ਰਾਤ ਡੀਜੇ ਚਲਾਉਣ ਤੋਂ ਬਾਅਦ 4 ਪੰਜਾਬੀਆਂ ਦਾ ਗੋਲੀਆਂ ਮਾਰ ਕੀਤਾ ਕਤਲ
Published : Mar 27, 2019, 11:16 am IST
Updated : Mar 27, 2019, 11:16 am IST
SHARE ARTICLE
Punjabi Boy
Punjabi Boy

ਲਿਬਨਾਨ ਦੇ ਸ਼ਹਿਰ ਯਾਲਾ ਵਿਚ ਐਤਵਾਰ ਰਾਤ ਨੂੰ ਪਾਰਟੀ ਦੇ ਬਾਅਦ ਆਪਣੇ ਘਰ ਵਿੱਚ ਸੋ ਰਹੇ 4 ਪੰਜਾਬੀ ਜਵਾਨਾਂ ਦੀ...

ਅੰਮ੍ਰਿਤਸਰ : ਲਿਬਨਾਨ ਦੇ ਸ਼ਹਿਰ ਯਾਲਾ ਵਿਚ ਐਤਵਾਰ ਰਾਤ ਨੂੰ ਪਾਰਟੀ ਦੇ ਬਾਅਦ ਆਪਣੇ ਘਰ ਵਿੱਚ ਸੋ ਰਹੇ 4 ਪੰਜਾਬੀ ਜਵਾਨਾਂ ਦੀ ਲੇਬਨਾਨ  ਦੇ ਸਥਾਨਿਕ ਲੋਕਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤੀ। ਮਾਰੇ ਗਏ ਜਵਾਨਾਂ ਵਿਚ ਤਰਨਤਾਰਨ ਦੇ ਭਿਖੀਵਿੰਡ ਦੇ ਨਜਦੀਕੀ ਪਿੰਡ ਬਲੇਰ ਦਾ ਗੁਰਲਵਜੀਤ ਸਿੰਘ ਸ਼ਾਮਲ ਹੈ।

Murder Case Murder Case

ਪਰਵਾਰ ਵਾਲਿਆਂ ਦੇ ਮੁਤਾਬਕ ਗੁਰਲਵਜੀਤ ਦੀ ਹੱਤਿਆ ਦੀ ਖਬਰ ਉਨ੍ਹਾਂ ਨੂੰ ਕਰੀਬੀ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦਿੱਤੀ ਹੈ, ਜੋ ਉਸੇ 8 ਮਹੀਨੇ ਪਹਿਲਾਂ ਲੇਬਨਾਨ ਲੈ ਕੇ ਗਿਆ ਸੀ। ਹਰਜਿੰਦਰ ਨੇ ਦੱਸਿਆ ਸੀ ਕਿ ਮਾਰੇ ਗਏ ਤਿੰਨ ਹੋਰ ਨੌਜਵਾਨਾਂ ਵਿੱਚੋਂ ਦੋ ਤਰਨਤਾਰਨ ਦੇ ਪਿੰਡ ਚੀਮਾ ਕਲਾਂ, ਅਤੇ ਪਿੰਡ ਪਖਾਕੇ ਤੇ ਤੀਜਾ ਲੁਧਿਆਣਾ ਦਾ ਹੈ, ਹੁਣ ਤੱਕ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ। ਹਰਜਿੰਦਰ ਨਾਲ ਪਰਵਾਰ ਦਾ ਦੋ ਦਿਨ ਤੋਂ ਸੰਪਰਕ ਨਹੀਂ ਹੋ ਸਕਿਆ, ਜਿਸ ਕਾਰਨ ਪਰਵਾਰ ਨੇ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਮੰਗਵਾਉਣ ‘ਚ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲਾ ਤੋਂ ਮੱਦਦ ਮੰਗੀ ਹੈ।

MURDERMURDER

ਜਾਣਕਾਰੀ ਦੇ ਅਨੁਸਾਰ ਚਾਰਾਂ ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਅਗਲੇ ਕੁਝ ਦਿਨਾਂ ‘ਚ ਪੰਜਾਬ ਵਾਪਸ ਆਉਣ ਵਾਲਾ ਸੀ। ਇਸ ਲਈ ਦੋਸਤਾਂ ਨੇ ਸ਼ਨੀਵਾਰ ਸ਼ਾਮ ਨੂੰ ਪਾਰਟੀ ਰੱਖ ਦੇਰ ਰਾਤ ਤੱਕ ਡੀਜੇ ਲਗਾਇਆ। ਲੇਕਿਨ ਡੀਜੇ ਦੀ ਅਵਾਜ ਨੂੰ ਲੈ ਕੇ ਉਨ੍ਹਾਂ ਦੀ ਉੱਥੇ ਦੇ ਲੋਕਾਂ ਨਾਲ ਬੋਲਚਾਲ ਹੋ ਗਈ। ਮਾਮੂਲੀ ਝਗੜੇ ਤੋਂ ਬਾਅਦ ਜਦੋਂ ਉਹ ਆਪਣੇ ਕਮਰੇ ਵਿੱਚ ਜਾਕੇ ਸੋ ਗਏ ਤੱਦ ਦੂਜੇ ਗੁਟ ਦੇ ਲੇਬਨਾਨੀਆਂ ਨੇ ਉੱਥੇ ਐਤਵਾਰ ਸਵੇਰੇ 3.30 ਵਜੇ ਸੋ ਰਹੇ ਚਾਰ ਪੰਜਾਬੀਆਂ ਉਤੇ ਗੋਲੀਆਂ ਬਰਸਾ ਦਿੱਤੀਆਂ। ਦੋਸ਼ੀ ਫਰਾਰ ਦੱਸੇ ਜਾ ਰਹੇ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement