Bride's father Death News: ਧੀ ਦੇ ਵਿਆਹ ਦੀਆਂ ਖੁਸ਼ੀਆਂ ਗਮੀ ’ਚ ਤਬਦੀਲ, ਪਿਤਾ ਦੀ ਦਿਲ ਦੇ ਦੌਰੇ ਕਾਰਨ ਮੌਤ
Published : Oct 26, 2023, 8:15 pm IST
Updated : Oct 26, 2023, 8:15 pm IST
SHARE ARTICLE
Image: For representation purpose only.
Image: For representation purpose only.

ਭਾਵੇਂ ਵਿਆਹ ਦੀਆਂ ਰਸਮਾਂ ਗਮਗੀਨ ਮਾਹੌਲ ਵਿਚ ਹੋਈਆਂ ਪਰ ਜਿਵੇਂ ਹੀ ਬੇਟੀ ਦੀ ਡੋਲੀ ਉੱਠੀ, ਦੁਪਹਿਰ ਬਾਅਦ ਪਿਤਾ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ।

 

Bride's father Death News: ਫਰੀਦਕੋਟ ਦੀ ਬਾਜੀਗਰ ਬਸਤੀ ਫਰੀਦਕੋਟ ਵਿਖੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ, ਜਦੋਂ ਬੇਟੀ ਦੀ ਬਰਾਤ ਆਉਣ ਤੋਂ ਪਹਿਲਾਂ ਹੀ ਪਿਤਾ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਭਾਵੇਂ ਵਿਆਹ ਦੀਆਂ ਰਸਮਾਂ ਗਮਗੀਨ ਮਾਹੌਲ ਵਿਚ ਹੋਈਆਂ ਪਰ ਜਿਵੇਂ ਹੀ ਬੇਟੀ ਦੀ ਡੋਲੀ ਉੱਠੀ, ਦੁਪਹਿਰ ਬਾਅਦ ਪਿਤਾ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ।

ਉਕਤ ਘਟਨਾ ਜਿੰਨੀ ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਲਈ ਦੁਖਦਾਇਕ ਰਹੀ, ਓਨੀ ਹੋਰ ਲੋਕਾਂ ਲਈ ਵੀ ਹੈਰਾਨੀਜਨਕ ਸੀ। ਲੋਕ ਹੈਰਾਨ ਸਨ ਕਿ ਉਹ ਪੀੜਤ ਪ੍ਰਵਾਰ ਨੂੰ ਬੇਟੀ ਦੇ ਵਿਆਹ ਦੀਆਂ ਵਧਾਈਆਂ ਦੇਣ ਜਾਂ ਪਿਤਾ ਦੀ ਮੌਤ ਦਾ ਅਫਸੋਸ ਪ੍ਰਗਟਾਉਣ।

ਮ੍ਰਿਤਕ ਗੁਰਨੇਕ ਸਿੰਘ (58) ਦੇ ਬੇਟੇ ਲਖਵੀਰ ਸਿੰਘ ਨੇ ਦਸਿਆ ਕਿ ਜਦੋਂ ਪਿਤਾ ਦੀ ਦਿਲ ਦੇ ਦੋਰੇ ਕਾਰਨ ਮੌਤ ਹੋਈ ਤਾਂ ਰਿਸ਼ਤੇਦਾਰਾਂ ਨੇ ਆਖਿਆ ਕਿ ਲੜਕੀ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਤਰ੍ਹਾਂ ਆ ਰਹੀ ਬਰਾਤ ਨੂੰ ਰੋਕਣਾ ਠੀਕ ਨਹੀਂ ਹੋਵੇਗਾ। ਮ੍ਰਿਤਕ ਗੁਰਨੇਕ ਸਿੰਘ ਬੇਹੱਦ ਖੁਸ਼ ਮਿਜਾਜ਼ ਸੁਭਾਅ ਦਾ ਵਿਅਕਤੀ ਸੀ ਅਤੇ ਉਸ ਨੇ ਖੁਦ ਬੇਟੀ ਦੇ ਵਿਆਹ ਨੂੰ ਲੈ ਕੇ ਪ੍ਰਵਾਰ ਨਾਲ ਖੁਸ਼ੀ ਖੁਸ਼ੀ ਵਿਆਹ ਦੀਆਂ ਤਿਆਰੀਆਂ ਕੀਤੀਆਂ ਪਰ ਬਰਾਤ ਆਉਣ ਤੋਂ ਪਹਿਲਾਂ ਹੀ ਅਚਾਨਕ ਸਦੀਵੀ ਵਿਛੋੜਾ ਦੇ ਗਿਆ।

(For more news apart from Bride's father dies of heart attack before marriage in Faridkot, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement