ਸੁਨੀਲ ਜਾਖੜ ਦੀ ਕੈਪਟਨ ਨੂੰ ਸਲਾਹ, ‘ਸਲਾਹਕਾਰਾਂ ਤੋਂ ਬਚ ਕੇ ਰਹੋ'
Published : Oct 26, 2021, 2:02 pm IST
Updated : Oct 26, 2021, 2:02 pm IST
SHARE ARTICLE
File photo
File photo

''ਕੈਪਟਨ ਦੀ ਸਰਕਾਰ ਨੂੰ ਸਲਾਹਕਾਰਾਂ ਨੇ ਹੀ ਸੱਟ ਮਾਰੀ ਸੀ''

 

 ਚੰਡੀਗੜ੍ਹ:  ਪੰਜਾਬ ਕਾਂਗਰਸ ’ਚ ਚੱਲ ਰਹੇ ਘਮਾਸਾਨ ਨੂੰ ਲੈ ਕੇ ਸੁਨੀਲ ਜਾਖੜ ਸਮੇਂ-ਸਮੇਂ ’ਤੇ ਟਵੀਟ ਕਰ ਕੇ ਆਪਣੇ ਵਿਚਾਰਾਂ ਨੂੰ ਪਾਰਟੀ ਲੀਡਰਸ਼ਿਪ ਅਤੇ ਨੇਤਾਵਾਂ ਦਰਮਿਆਨ ਲਿਆ ਰਹੇ ਹਨ। ਜਿਸ ਨਾਲ ਉਹ ਚਰਚਾਵਾਂ ਚ ਬਣੇ ਹੋਏ ਹਨ। ਜਾਖੜ ਨੇ ਇਕ ਤਾਜ਼ਾ ਟਵੀਟ ਕਰ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਕਾਰਾਂ ਤੋਂ  ਬਚ ਕੇ ਰਹਿਣ ਦੀ ਸਲਾਹ ਦਿੱਤੀ। ਭਾਵੇਂ ਆਪਣੇ ਟਵੀਟ ’ਚ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦੇ ਟਵੀਟ ਨੂੰ ਕੈਪਟਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 

 

 

Sunil JakharSunil Jakhar

 

ਜਾਖੜ  ਨੇ ਟਵੀਟ ਕਰਦਿਆ ਲਿਖਿਆ, ਰੂਸ ਦਾ ਆਖਰੀ ਸ਼ਾਸਕ ਨਿਕੋਲਸ ਸੀ, ਜਿਸ ਦੀ ਪਤਨੀ ਜ਼ਰੀਨਾ ਜਰਮਨ ਦੀ ਨਾਗਰਿਕ ਸੀ। ਜਰਮਨ ਅਤੇ ਰੂਸ ਪਹਿਲੇ ਵਿਸ਼ਵ ਯੁੱਧ ’ਚ ਇਕ-ਦੂਜੇ ਖਿਲਾਫ ਲੜ ਰਹੇ ਸਨ ਪਰ ਇਸ ਲੜਾਈ ਨਾਲ ਜ਼ਰੀਨਾ ਜਾਂ ਉਸ ਦੀ ਕੌਮੀਅਤ ਦਾ ਕੋਈ ਸਬੰਧ ਨਹੀਂ ਸੀ। ਸਗੋਂ ਰੂਸ ਦਾ ਆਖਰੀ ਰਾਜਾ ਨਿਕੋਲਸ ਦੇਸ਼ ਦੇ ਅੰਦਰ ਕਮਿਊਨਿਸਟ ਲਹਿਰ ਪੈਦਾ ਹੋਣ ਕਾਰਨ ਆਪਣੇ ਹੀ ਦੇਸ਼ ਦੇ ਲੋਕਾਂ ਦੇ ਹੱਥੋਂ ਮਾਰਿਆ ਗਿਆ ਸੀ। ਯੁੱਧ ’ਚ ਹਾਰ ਅਤੇ ਕਮਿਊਨਿਸਟ ਲਹਿਰ ਦੇ ਪੈਦਾ ਹੋਣ ਦੇ ਪਿੱਛੇ ਜ਼ਰੀਨਾ ਨਹੀਂ ਸੀ ਸਗੋਂ ਸ਼ਾਸਕ ਦੇ ਅਖੌਤੀ ਸਲਾਹਕਾਰ ਸਨ, ਜਿਸ ਕਾਰਨ ਰਾਜਸ਼ਾਹੀ ਦੇ ਅਖੀਰ ਦੀ ਸ਼ੁਰੂਆਤ ਹੋਈ ਸੀ।

ਜਾਖੜ ਦੇ ਤਾਜ਼ਾ ਟਵੀਟ ਨਾਲ ਸਿਆਸੀ ਖੇਤਰਾਂ ’ਚ ਇਹੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੈਪਟਨ ਨੂੰ ਆਪਣੇ ਸਲਾਹਕਾਰਾਂ ਤੋਂ ਬਚ ਕੇ ਰਹਿਣ ਲਈ ਕਿਹਾ ਹੈ । ਜਾਖੜ ਦਾ ਮੰਨਣਾ ਹੈ ਕਿ ਪਹਿਲਾਂ ਵੀ ਕੈਪਟਨ ਦੀ ਸਰਕਾਰ ਨੂੰ ਸਲਾਹਕਾਰਾਂ ਨੇ ਹੀ ਸੱਟ ਮਾਰੀ ਸੀ ਪਰ ਇਸ ਵਾਰ ਵੀ ਕੁੱਝ ਅਜਿਹਾ ਹੀ ਹੋਇਆ ਹੈ। ਇਸ ਲਈ ਉਨ੍ਹਾਂ ਨੇ ਹੁਣ ਸਾਬਕਾ ਮੁੱਖ ਮੰਤਰੀ ਨੂੰ ਸਲਾਹਕਾਰਾਂ ਦੀ ਰਾਏ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

 

Amarinder SinghAmarinder Singh

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement