ਡੇਢ ਸਾਲ ਦੇ ਮਾਸੂਮ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ
Published : Sep 26, 2023, 8:52 pm IST
Updated : Sep 26, 2023, 8:52 pm IST
SHARE ARTICLE
Manjot singh
Manjot singh

ਮਾਂ ਨਾਲ ਘਰ ਦੇ ਬਾਹਰ ਭਰਾ ਨੂੰ ਲੈਣ ਆਇਆ ਸੀ ਮਾਸੂਮ

ਮਾਛੀਵਾੜਾ ਸਾਹਿਬ : ਪਿੰਡ ਪਵਾਤ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਡੇਢ ਸਾਲਾ ਮਾਸੂਮ ਬੱਚੇ ਮਨਜੋਤ ਸਿੰਘ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚੇ ਦਾ ਵੱਡਾ ਭਰਾ ਮਾਛੀਵਾੜਾ ਨੇੜੇ ਇਕ ਪ੍ਰਾਈਵੇਟ ਸਕੂਲ ਵਿਚ ਨਰਸਰੀ ’ਚ ਪੜ੍ਹਦਾ ਸੀ ਅਤੇ ਸਕੂਲ ਬੱਸ ਅੱਜ ਉਸ ਨੂੰ ਛੁੱਟੀ ਉਪਰੰਤ ਪਿੰਡ ਪਵਾਤ ਵਿਖੇ ਘਰ ਨੇੜੇ ਛੱਡਣ ਆਈ ਸੀ।

ਸਕੂਲ ਬੱਸ ਜਦੋਂ ਪਿੰਡ ਪਵਾਤ ਬੱਚੇ ਦੇ ਘਰ ਨੇੜੇ ਪੁੱਜੀ ਤਾਂ ਉਸ ਦੀ ਮਾਂ ਉਸ ਨੂੰ ਲੈਣ ਲਈ ਘਰ ਦੇ ਬਾਹਰ ਆਈ ਜਿਸ ਨਾਲ ਛੋਟਾ ਬੱਚਾ ਮਨਜੋਤ ਵੀ ਬਾਹਰ ਬੱਸ ਕੋਲ ਆ ਗਿਆ। ਮਾਂ ਵਲੋਂ ਸਕੂਲ ਬੱਸ ’ਚੋਂ ਵੱਡੇ ਲੜਕੇ ਨੂੰ ਉਤਾਰ ਲਿਆ ਗਿਆ ਅਤੇ ਜਦੋਂ ਬੱਸ ਤੁਰਨ ਲੱਗੀ ਤਾਂ ਪਿਛਲੇ ਟਾਇਰ ਨੇੜੇ ਖੜ੍ਹਾ ਉਸ ਦਾ ਛੋਟਾ ਲੜਕਾ ਮਨਜੋਤ ਹੇਠਾਂ ਆ ਗਿਆ।   

ਬੱਸ ਦਾ ਟਾਇਰ ਬੱਚੇ ਮਨਜੋਤ ਸਿੰਘ ਦੇ ਸਿਰ ਉੱਪਰੋਂ ਲੰਘ ਗਿ। ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਉਸ ਨੂੰ ਸਰਕਾਰੀ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦਾ ਪਿਤਾ ਦੁਬਈ 'ਚ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਾਦਸਾ ਸਕੂਲ ਬੱਸ ਡਰਾਇਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ

ਕਿਉਂਕਿ ਉਸ ਨੇ ਬੱਚਾ ਉਤਾਰਨ ਤੋਂ ਬਾਅਦ ਆਸ-ਪਾਸ ਨਹੀਂ ਦੇਖਿਆ ਜਿਸ ਕਾਰਨ ਹਾਦਸਾ ਵਾਪਰ ਗਿਆ। ਪੁਲਿਸ ਵਲੋਂ ਬੱਚੇ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਸਕੂਲ ਬੱਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਡੇਢ ਸਾਲਾ ਮਾਸੂਮ ਮਨਜੋਤ ਸਿੰਘ ਦੀ ਮੌਤ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ ਹੈ। 


 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement