ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ 'ਤੇ ਬੋਲੇ ਸੁਖਪਾਲ ਖਹਿਰਾ, 'ਪਾਰਟੀ ਨੂੰ ਹੋਵੇਗਾ ਵੱਡਾ ਨੁਕਸਾਨ'
Published : Sep 26, 2021, 4:36 pm IST
Updated : Sep 26, 2021, 4:36 pm IST
SHARE ARTICLE
sukhpal singh khaira
sukhpal singh khaira

ਹੁਣ ਪਾਰਟੀ ਹੀ ਦੱਸੇਗੀ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਵਿਚ ਉਹਨਾਂ ਦੀ ਕੀ ਮਜ਼ਬੂਰੀ ਸੀ

 

ਚੰਡੀਗੜ੍ਹ -  ਕੁੱਝ ਦੇਰ ਬਾਅਦ ਕੈਬਿਨਟ ਦੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਮੰਤਰੀ ਮੰਡਲ ਵਿਚ ਪ੍ਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਇਸ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਖਬਰ ਇਹ ਸਾਹਮਣੇ ਆਈ ਸੀ ਕਿ ਰਾਣਾ ਗੁਰਜੀਤ ਖਿਲਾਫ 6 ਵਿਧਾਇਕਾਂ ਨੇ ਮੋਰਚਾ ਖੋਲ ਦਿੱਤਾ ਹੈ ਪਰ ਹੁਣ ਪੂਰੀ ਸੂਚੀ ਫਾਇਨਲ ਹੋ ਗਈ ਹੈ।

Rana Gurjeet Singh Rana Gurjeet Singh

ਇਸ ਦੇ ਨਾਲ ਹੀ ਦੱਸ ਦਈਏ ਕਿ ਰਾਣਾ ਗੁਰਜੀਤ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਉਨ੍ਹਾਂ (ਰਾਣਾ ਗੁਰਜੀਤ ਸਿੰਘ) ਦੇ ਮੰਤਰੀ ਵਜੋਂ ਪ੍ਰਸਤਾਵਿਤ ਨਿਯੁਕਤੀ ਨਾਲ ਵੱਡੀ ਗਲਤੀ ਕਰਨ ਜਾ ਰਹੀ ਹੈ। ਅਸੀਂ ਇਸ ਬਾਰੇ ਆਪਣੇ ਪ੍ਰਦੇਸ਼ ਪਾਰਟੀ ਪ੍ਰਧਾਨ (ਨਵਜੋਤ ਸਿੰਘ ਸਿੰਧੂ) ਨਾਲ ਗੱਲ ਕੀਤੀ। ਸਿੱਧੂ ਨੂੰ ਇੱਕ ਸਾਂਝੇ ਪੱਤਰ ਵਿੱਚ, 6 ਕਾਂਗਰਸੀ ਵਿਧਾਇਕਾਂ ਅਤੇ 1 ਸਾਬਕਾ ਪੀਸੀਸੀ ਪ੍ਰਧਾਨ ਨੇ ਰਾਣਾ ਗੁਰਜੀਤ ਸਿੰਘ ਨੂੰ 'ਮਾਈਨਿੰਗ ਘੁਟਾਲੇ' ਵਿਚ ਸ਼ਾਮਲ ਹੋਣ ਦੇ ਕਾਰਨ ਪ੍ਰਸਤਾਵਿਤ ਮੰਤਰੀ ਮੰਡਲ ਤੋਂ ਹਟਾਉਣ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਇੱਕ ਸਾਫ ਦਲਿਤ ਚਿਹਰੇ ਦੀ ਮੰਗ ਕੀਤੀ ਸੀ। 

Sukhpal Khaira Sukhpal Khaira

ਸੁਖਪਾਲ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾ ਕੇ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਮਾੜੇ ਬੰਦਿਆਂ ਨਾਲ ਕੈਬਨਿਟ ਕਦੇ ਮਜ਼ਬੂਤ ਨਹੀਂ ਹੁੰਦੀ ਤੇ ਇਹ ਹੁਣ ਪਾਰਟੀ ਹੀ ਦੱਸੇਗੀ ਕਿ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਵਿਚ ਉਹਨਾਂ ਦੀ ਕੀ ਮਜ਼ਬੂਰੀ ਸੀ ਤੇ ਪਾਰਟੀ ਨੇ ਕੁਲਜੀਤ ਨਾਗਰਾ ਨੂੰ ਹਟਾ ਦਿੱਤਾ ਜੋ ਕਿ ਬਿਲਕੁਲ ਬੇਦਾਗ ਬੰਦਾ ਹੈ ਤੇ ਉਸ ਨੇ ਪਾਰਟੀ ਲਈ ਅਪਣੀ ਜਿੰਦਜਾਨ ਲਗਾ ਦਿੱਤੀ ਪਰ ਰਾਣਾ ਗੁਰਜੀਤ ਨੂੰ ਮੰਤਰੀ ਬਣਆ ਕੇ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।  

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement