Pathankot News : ਪਠਾਨਕੋਟ ‘ਚ ਕੰਧ ਟੱਪ ਕੇ ਘਰ ‘ਚ ਵੜੇ ਸ਼ੱਕੀ ਵਿਅਕਤੀ, ਡਰੇ ਲੋਕ ਘਰਾਂ ਵਿਚ ਹੋਏ ਕੈਦ
Published : Jul 26, 2024, 12:34 pm IST
Updated : Jul 26, 2024, 12:34 pm IST
SHARE ARTICLE
Suspects seen in Pathankot
Suspects seen in Pathankot

Pathankot News : ਪੁਲਿਸ ਚਲਾ ਰਹੀ ਸਰਚ ਅਭਿਆਨ

Suspects seen in Pathankot: ਪਠਾਨਕੋਟ ਦੇ ਪਿੰਡ ਫੰਗਤੌਲੀ ਵਿੱਚ ਬੀਤੀ ਰਾਤ ਇਕ ਵਾਰ ਫਿਰ ਤੋਂ ਸ਼ੱਕੀ ਵਿਅਕਤੀਆਂ ਦੀ ਹਰਕਤ ਸਾਹਮਣੇ ਆਈ ਹੈ। ਪਿੰਡ ਵਾਸੀ ਬਲਰਾਮ ਸਿੰਘ ਅਨੁਸਾਰ ਰਾਤ ਕਰੀਬ 2.30 ਵਜੇ ਤਿੰਨ ਸ਼ੱਕੀ ਵਿਅਕਤੀ ਕੰਧ ਟੱਪ ਕੇ ਉਸ ਦੇ ਘਰ ਆਏ ਅਤੇ ਰੋਟੀ ਮੰਗਣ ਲੱਗੇ ਪਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਨਾ ਹੀ ਉਨ੍ਹਾਂ ਦੀ ਆਵਾਜ਼ ਸੁਣੀ।

ਇਹ ਵੀ ਪੜ੍ਹੋ: Chandigarh Swine Flu : ਚੰਡੀਗੜ੍ਹ ਤੋਂ ਵੱਡੀ ਖਬਰ, ਸਵਾਈਨ ਫਲੂ ਦਾ ਪਹਿਲਾ ਮਾਮਲਾ ਆਇਆ ਸਾਹਮਣੇ 

ਬਲਰਾਮ ਸਿੰਘ ਨੇ ਦੱਸਿਆ ਕਿ ਤਿੰਨਾਂ ਸ਼ੱਕੀਆਂ ਕੋਲ ਵੱਡੇ-ਵੱਡੇ ਬੈਗ ਸਨ ਅਤੇ ਉਨ੍ਹਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਨੇ ਆਵਾਜ਼ ਮਾਰ ਕੇ ਕਿਹਾ, ਉੱਠੋ, ਸਾਨੂੰ ਭੁੱਖ ਲੱਗੀ ਹੋਈ ਹੈ, ਰੋਟੀ ਦੇ ਦਿਓ। ਉਹ ਤਿੰਨ-ਚਾਰ ਵਾਰ ਬੋਲੇ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ: Haryana News: ਦੇਸ਼ ਦੀ ਰਾਖੀ ਕਰਦਾ ਸਰਹੱਦ 'ਤੇ ਸ਼ਹੀਦ ਹੋਇਆ ਇਕ ਹੋਰ ਜਵਾਨ 

ਜਿਸ ਤੋਂ ਬਾਅਦ ਬਲਰਾਮ ਦੀ ਪਤਨੀ ਨੇ ਪੁਲਿਸ ਨੂੰ ਬੁਲਾਉਣ ਲਈ ਕਿਹਾ। ਸਟੋਰ ਵਿੱਚ ਜਾ ਕੇ ਪੁਲਿਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਨੈੱਟਵਰਕ ਨਾ ਹੋਣ ਕਾਰਨ ਕਾਲ ਨਹੀਂ ਹੋ ਸਕੀ। ਉਹ ਪਰਦੇ ਦੇ ਪਿੱਛੇ ਚੁੱਪਚਾਪ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖਦੇ ਰਹੇ। ਇਸ ਦੌਰਾਨ ਉਪਰੋਂ ਲੰਘਦੇ ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਸ਼ੱਕੀ ਵਿਅਕਤੀ ਕਦੇ ਪੌੜੀਆਂ ਤੋਂ ਹੇਠਾਂ ਆ ਜਾਂਦੇ ਸਨ ਅਤੇ ਕਦੇ ਉੱਪਰ। ਸਵੇਰੇ ਕਰੀਬ 4.30 ਵਜੇ ਤੱਕ ਉਹ ਉਥੇ ਰਹੇ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Suspects seen in Pathankot , stay tuned to Rozana Spokesman)

ਪੁਲਿਸ ਤੇ ਸੈਨਾ ਚਲਾ ਰਹੀ ਸਰਚ ਅਭਿਆਨ
ਪਰਿਵਾਰ ਵੱਲੋਂ ਸੂਚਨਾ ਦੇਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਸਰਗਰਮ ਹੋ ਗਈ ਹੈ। ਇਸ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲਗਾਤਾਰ ਇਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਤੇ ਸੈਣਾ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement