ਪ੍ਰੇਮੀ ਵਲੋਂ ਸਰੀਰਕ ਸਬੰਧ ਬਣਾਉਣ ਦਾ ਜ਼ੋਰ ਪਾਉਣ ’ਤੇ ਲੜਕੀ ਵਲੋਂ ਖ਼ੁਦਕੁਸ਼ੀ
Published : Jul 26, 2021, 12:57 am IST
Updated : Jul 26, 2021, 12:58 am IST
SHARE ARTICLE
image
image

ਪ੍ਰੇਮੀ ਵਲੋਂ ਸਰੀਰਕ ਸਬੰਧ ਬਣਾਉਣ ਦਾ ਜ਼ੋਰ ਪਾਉਣ ’ਤੇ ਲੜਕੀ ਵਲੋਂ ਖ਼ੁਦਕੁਸ਼ੀ

ਬਠਿੰਡਾ, 25 ਜੁਲਾਈ (ਬਲਵਿੰਦਰ ਸ਼ਰਮਾ) : ਨੇੜਲੇ ਪਿੰਡ ਦੀ ਇਕ ਲੜਕੀ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ, ਕਿਉਂਕਿ ਉਸ ਦਾ ਪ੍ਰੇਮੀ ਉਸ ’ਤੇ ਸ਼ਰੀਰਿਕ ਸੰਬੰਧ ਬਣਾਉਣ ਦਾ ਜ਼ੋਰ ਪਾ ਰਿਹਾ ਸੀ। ਪੁਲਸ ਨੇ ਉਕਤ ਦੇ ਪ੍ਰੇਮੀ ਤੇ ਇਕ ਵਿਚੋਲਣ ਔਰਤ  ਨੂੰ ਨਾਮਜਦ ਕਰ ਲਿਆ ਹੈ।
ਮ੍ਰਿਤਕ ਦੀ ਮਾਂ ਨੇ ਥਾਣਾ ਤਲਵੰਡੀ ਸਾਬੋ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਸੁਰਿੰਦਰ ਸਿੰਘ ਵਾਸੀ ਮੀਰਪੁਰ ਜ਼ਿਲਾ ਮਾਨਸਾ, ਜੋ ਸਰਦੂਗਲੜ੍ਹ ਦੇ ਇਕ ਹਸਪਤਾਲ ਵਿਚ ਨੌਕਰੀ ਕਰਦਾ ਹੈ, ਨੇ ਸੋਸ਼ਲ ਮੀਡੀਆ ਰਾਹੀਂ ਉਸਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਪ੍ਰੇਮਜਾਲ ਵਿਚ ਫਸਾ ਲਿਆ। ਫਿਰ ਉਹ ਲੜਕੀ ’ਤੇ ਸ਼ਰੀਰਿਕ ਸੰਬੰਧ ਬਣਾਉਣ ਦਾ ਜ਼ੋਰ ਪਾਉਣ ਲੱਗਿਆ। ਲੜਕੀ ਨੇ ਇਨਕਾਰ ਕਰਕੇ ਉਸ ਦਾ ਫ਼ੋਨ ਬਲਾਕ ਕਰ ਦਿੱਤਾ। 
ਸੁਰਿੰਦਰ ਸਿੰਘ ਨੇ ਲੜਕੀ ਦੇ ਪਿੰਡ ਆ ਕੇ ਪਰਮਜੀਤ ਕੌਰ ਨਾਮਕ ਔਰਤ ਦੀ ਮੱਦਦ ਨਾਲ ਉਸ ਨਾਲ ਦੋਬਾਰਾ ਮੁਲਾਕਾਤ ਕਰਨ ਦੀ ਕੋਸ਼ਿਸ਼, ਪਰ ਲੜਕੀ ਨੇ ਇਨਕਾਰ ਕਰ ਦਿੱਤਾ। ਪਰਮਜੀਤ ਕੌਰ ਭਰੋਸਾ ਦਿਵਾ ਕੇ ਲੜਕੀ ਨੂੰ ਆਪਣੇ ਘਰ ਲੈ ਗਈ, ਜਿਥੇ ਉਸਦੀ ਮੁਲਾਕਾਤ ਫਿਰ ਤੋਂ ਸੁਰਿੰਦਰ ਸਿੰਘ ਨਾਲ ਹੋ ਗਈ। ਉਹ ਫਿਰ ਤੋਂ ਲੜਕੀ ਨੂੰ ਸ਼ਰੀਰਿਕ ਸੰਬੰਧ ਬਣਾਉਣ ਲਈ ਕਹਿਣ ਲੱਗਾ। ਜਦੋਂ ਉਹ ਜ਼ਿਆਦਾ ਤੰਗ ਆ ਗਈ ਤਾਂ ਉਸਨੇ ਆਪਣੇ ਘਰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਪੁਲਸ ਨੇ ਸੁਰਿੰਦਰ ਸਿੰਘ ਤੇ ਪਰਮਜੀਤ ਕੌਰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement