ਪੰਜਾਬ ਰੋਡਵੇਜ਼ 'ਚ ਜਲਦ 333 ਆਮ ਅਤੇ 31 ਏ.ਸੀ. ਵਾਲਵੋ ਬਸਾਂ ਸ਼ਾਮਲ ਕੀਤੀਆਂ ਜਾਣਗੀਆਂ : ਅਰੁਨਾ ਚੌਧਰੀ
Published : Jul 26, 2018, 2:23 am IST
Updated : Jul 26, 2018, 2:23 am IST
SHARE ARTICLE
View of new buses to be going from Interstate bus stand in Mohali
View of new buses to be going from Interstate bus stand in Mohali

ਪੰਜਾਬ ਦੇ ਲੋਕਾਂ ਨੂੰ ਆਰਾਮਦਾਇਕ ਅਤੇ ਬਿਹਤਰ ਸਫਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ/ਪਨਬਸ ਦੇ ਬੇੜੇ ਵਿੱਚ ਇਸ ਸਾਲ ਸਤੰਬਰ ਦੇ ਅੰਤ..............

ਐਸ.ਏ.ਐਸ ਨਗਰ / ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਆਰਾਮਦਾਇਕ ਅਤੇ ਬਿਹਤਰ ਸਫਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ/ਪਨਬਸ ਦੇ ਬੇੜੇ ਵਿੱਚ ਇਸ ਸਾਲ ਸਤੰਬਰ ਦੇ ਅੰਤ ਤੱਕ 333 ਸਾਧਾਰਨ ਅਤੇ 31 ਸੁਪਰ ਇੰਟੈਗਰਲ ਕੋਚ ਏ.ਸੀ. ਵਾਲਵੋ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ।  ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਐਸ ਏ ਐਸ ਨਗਰ  ਸਥਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਅੱਡੇ ਤੋਂ ਪਹਿਲੇ ਪੜਾਅ ਵਿੱਚ 4 ਵਾਲਵੋ ਅਤੇ 11 ਸਾਧਾਰਣ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਰੋਡਵੇਜ਼/ਪਨਬਸ ਦੇ ਬੇੜੇ ਵਿੱਚ ਕੁੱਲ 1844 ਬੱਸਾਂ ਹਨ। ਇਸ ਵਿੱਚ 1810 ਸਾਧਾਰਣ ਅਤੇ 34 ਸੁਪਰ ਇੰਟੈਗਰਲ ਕੋਚ ਏ.ਸੀ. ਬੱਸਾਂ ਹਨ । ਨਵੀਆਂ ਬੱਸਾਂ 'ਤੇ 104 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਪੁਰਾਣੀਆਂ ਨੂੰ ਪੜਾਅਵਾਰ ਬਦਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਲਵੋ ਬੱਸਾਂ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤਂੋ ਇਲਾਵਾ ਦਿੱਲੀ ਏਅਰਪੋਰਟ, ਜੈਪੁਰ, ਕੱਟੜਾ ਦੇ ਰੂਟਾਂ ਅਤੇ ਚੰਡੀਗੜ੍ਹ ਤੋਂ ਅੰਿਮ੍ਰਤਸਰ, ਲੁਧਿਆਣਾ, ਪਠਾਨਕੋਟ, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਆਦਿ ਰੁਟਾਂ 'ਤੇ ਚਲਾਈਆਂ ਜਾਣਗੀਆਂ।

ਇਹ ਸਾਰੀਆਂ ਨਵੀਆਂ ਬੱਸਾਂ ਸਤੰਬਰ ਦੇ ਅੰਤ ਤੱਕ  ਚਲਾ ਦਿੱਤੀਆ ਜਾਣਗੀਆਂ ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ ਏ ਐਸ ਨਗਰ ਸ਼ਹਿਰ ਵਿੱਚ ਜਲਦੀ ਹੀ ਸਿਟੀ  ਬੱਸ ਸੇਵਾ ਸ਼ੁਰੂ ਹੋ ਜਾਵੇਗੀ।  ਇਹ ਪ੍ਰੋਜੈਕਟ ਅੰਤਿਮ ਪੜਾਅ 'ਤੇ ਹੈ। ਇਸ ਮੌਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਸਰਵਜੀਤ ਸਿੰਘ, ਡਾਇਰੈਕਟਰ ਟਰਾਂਸਪੋਰਟ ਵਿਭਾਗ ਭੁਪਿੰਦਰ ਸਿੰਘ ਰਾਏ,

ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ  ਸ਼ਰਮਾ ਮੱਛਲੀ ਕਲਾਂ , ਐਸ ਡੀ ਐਮ ਜਗਦੀਪ ਸਹਿਗਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ  ਰਵਿੰਦਰ ਸਿੰਘ ਰਾਹੀ ਅਤੇ ਪੰਜਾਬ ਰੋਡਵੇਜ ਦੇ ਵੱਖ ਵੱਖ ਡਿਪੂਆਂ ਦੇ ਜਨਰਲ ਮੈਨੇਜਰ ਅਤੇ ਟਰਾਂਸਪੋਰਟ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement