ਚਿੱਟੇ ਦੇ ਦੈਂਤ ਨੇ ਨਿਗਲਿਆ ਨੌਜੁਆਨ 

By : KOMALJEET

Published : Jun 26, 2023, 12:37 pm IST
Updated : Jun 26, 2023, 12:37 pm IST
SHARE ARTICLE
representational Image
representational Image

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ ਨੌਜੁਆਨ 

ਧਰਮਕੋਟ (ਦਵਿੰਦਰ ਸਿੰਘ ਬਿੱਟੂ) : ਬੀਤੀ ਸ਼ਾਮ ਧਰਮਕੋਟ ਦਾਣਾ ਮੰਡੀ ਵਿਖੇ ਮੁਹੱਲਾ ਖਾਈ ਦੇ ਰਹਿਣ ਵਾਲੇ ਨੌਜੁਆਨ ਕਾਰਤਿਕ (16) ਪੁੱਤਰ ਟੋਨੀ ਸਿੰਘ ਦੀ ਨਸ਼ੇ ਨਾਲ ਮੌਤ ਹੋ ਗਈ। ਮ੍ਰਿਤਕ ਕਾਰਤਿਕ ਦੇ ਚਾਚਾ ਤਰਸੇਮ ਸਿੰਘ ਨੇ ਦਸਿਆ ਕਿ ਕਾਰਤਿਕ ਬੀਤੀ ਸ਼ਾਮ ਪੰਜ ਵਜੇ ਘਰੋਂ ਪੈਦਲ ਹੀ ਗਿਆ ਸੀ। ਕਰੀਬ ਸਾਢੇ ਛੇ ਵਜੇ ਸ਼ਾਮ ਪਤਾ ਲੱਗਾ ਕੇ ਕਾਰਤਿਕ ਦਾਣਾ ਮੰਡੀ ਵਿਚ ਮ੍ਰਿਤਕ ਪਿਆ ਹੈ। ਮੰਡੀ ਵਿਚੋਂ ਗੁਜ਼ਰ ਰਹੇ ਰਾਹਗੀਰਾਂ ਨੇ ਮ੍ਰਿਤਕ ਕਾਰਤਿਕ ਨੂੰ ਚੁੱਕ ਕੇ ਘਰ ਲਿਆਂਦਾ।

ਕਾਰਤਿਕ ਮਾਂ-ਪਿਉ ਦਾ ਇਕਲੌਤਾ ਪੁੱਤਰ ਸੀ ਅਤੇ ਇਕ ਛੋਟੀ ਭੈਣ ਜੋ ਛੇਵੀਂ ਜਮਾਤ ਵਿਚ ਪੜ੍ਹਦੀ ਹੈ ਦਾ ਭਰਾ ਸੀ। ਕਾਰਤਿਕ ਮਜ਼ਦੂਰੀ ਕਰਦਾ ਸੀ ਅਤੇ ਮ੍ਰਿਤਕ ਦਾ ਪਿਤਾ ਟੋਨੀ ਸਿੰਘ ਵੀ ਮਜ਼ਦੂਰੀ ਕਰ ਕੇ ਅਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।

ਮ੍ਰਿਤਕ ਕਾਰਤਿਕ ਦੇ ਪਿਤਾ ਟੋਨੀ ਸਿੰਘ ਨੇ ਨਮ ਅੱਖਾਂ ਨਾਲ ਅਪਣੇ ਪੁੱਤ ਨੂੰ ਯਾਦ ਕਰਦੇ ਸਰਕਾਰ ਨੂੰ ਅਪੀਲ ਕੀਤੀ ਕਿ ਚਿੱਟੇ ਦੇ ਨਸ਼ੇ ਤੇ ਪੰਜਾਬ ਵਿਚ ਠੱਲ੍ਹ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਾਵਾਂ ਦੇ ਪੁੱਤ ਨੂੰ ਚਿੱਟੇ ਦਾ ਨਸ਼ਾ ਖਾ ਜਾਵੇਗਾ ਅਤੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਦੇਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement