ਲੁਧਿਆਣਾ 'ਚ 3 ਕਿਲੋ 200 ਗ੍ਰਾਮ ਹੈਰੋਇਨ ਸਮੇਤ ਦੋ ਜੋੜੇ ਗ੍ਰਿਫ਼ਤਾਰ
Published : Jun 26, 2020, 11:11 pm IST
Updated : Jun 26, 2020, 11:11 pm IST
SHARE ARTICLE
1
1

ਲੁਧਿਆਣਾ 'ਚ 3 ਕਿਲੋ 200 ਗ੍ਰਾਮ ਹੈਰੋਇਨ ਸਮੇਤ ਦੋ ਜੋੜੇ ਗ੍ਰਿਫ਼ਤਾਰ

ਲੁਧਿਆਣਾ, 26 ਜੂਨ (ਕਿਰਨਵੀਰ ਸਿੰਘ ਮਾਂਗਟ): ਐਸ.ਟੀ.ਐਫ਼. ਲੁਧਿਆਣਾ ਫ਼ਿਰੋਜ਼ਪੁਰ ਰੇਜ ਪੁਲਿਸ ਟੀਮ ਨੇ ਦੋ ਸਕੇ ਭਰਾ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਇਕ ਫ਼ਾਰਚੂਨਰ ਕਾਰ ਵਿਚ 3 ਕਿਲੋ 200 ਗ੍ਰਾਮ ਹੈਰੋਇਨ,  60 ਹਜ਼ਾਰ ਰੁਪਏ ਡਰੱਗ ਮਨੀ ਇਕ 32 ਬੋਰ ਦਾ ਪਿਸਤੌਲ, 4 ਮੈਗਜ਼ੀਨ 13 ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਰਾਜ ਕੁਮਾਰ ਉਰਫ਼ ਰਾਜੂ ਅਤੇ ਉਸ ਦੀ ਪਤਨੀ ਅੰਜਲੀ, ਅਰੁਣ ਕੁਮਾਰ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਦੇ ਰੂਪ ਵਿਚ ਹੋਈ ਹੈ।


  ਜਾਣਕਾਰੀ ਅਨੁਸਾਰ ਐਸ ਟੀ ਐਫ਼ ਦੇ ਏ ਐਸ ਆਈ ਜਗਤਾਰ ਸਿੰਘ ਏ ਐਸ ਆਈ ਪਰਮਜੀਤ ਸਿੰਘ ਅਪਣੀ ਪੁਲਿਸ ਟੀਮ ਨਾਲ ਈਸ਼ਰ ਨਗਰ ਪੁਲ ਗਿਲ ਨਹਿਰ ਮੌਜੂਦ ਸੀ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਦੋ ਭਰਾ ਅਪਣੀਆਂ ਪਤਨੀਆਂ ਨਾਲ ਨਸ਼ਾ ਤਸਕਰੀ ਕਰਦੇ ਹਨ ਅਤੇ ਇਨ੍ਹਾਂ ਵਿਰੁਧ ਕਈ ਥਾਣਿਆਂ ਵਿਚ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ। ਇਹ ਦੋਸ਼ੀ ਪੁਲਿਸ ਤੋਂ ਬਚਣ ਲਈ ਕੋਠੀਆਂ ਵਿਚ ਲੁਕ ਕੇ ਰਹਿੰਦੇ ਸਨ ਅਤੇ ਇਨ੍ਹਾਂ ਦੋਸ਼ੀਆਂ ਨੇ ਹੈਰੋਇਨ ਤਸਕਰੀ ਕਰ ਕੇ ਇਕ ਫ਼ਾਰੂਨਰ ਕਾਰ ਖਰੀਦ ਕੀਤੀ ਸੀ ਜਿਸ ਵਿਚ ਦੋਸ਼ੀ ਹੈਰੋਇਨ ਸਪਲਾਈ ਕਰਦੇ ਸੀ।

1
 


 ਐਸ.ਟੀ.ਐਫ਼. ਪੁਲਿਸ ਨੂੰ ਜਾਣਕਾਰੀ ਮਿਲੀ ਕਿ ਫ਼ਾਰਚੂਨਰ ਵਿਚ ਸਵਾਰ ਹੋ ਕੇ ਇਸਰ ਨਗਰ ਦੇ ਘਰ ਤੋਂ ਸਪਲਾਈ ਕਰਨ ਜਾ ਰਹੇ ਹਨ। ਜਿਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਦੋਸ਼ੀਆਂ ਨੂੰ ਫ਼ਾਰਚੂਨਰ ਕਾਰ ਵਿਚ ਨ ਹੈਰੋਇਨ ਅਤੇ ਪਿਸਤੌਲ ਮੈਗਜ਼ੀਨ ਅਤੇ ਨਗਦੀ ਸਮੇਤ ਕਾਬੂ ਕਰ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement