ਹਵਾਬਾਜ਼ੀ ਮੰਤਰਾਲੇ ਵਲੋਂ 15 ਜੁਲਾਈ ਤਕ ਕੌਮਾਂਤਰੀ ਉਡਾਣਾਂ ਰੱਦ
Published : Jun 26, 2020, 11:12 pm IST
Updated : Jun 26, 2020, 11:12 pm IST
SHARE ARTICLE
1
1

ਹਵਾਬਾਜ਼ੀ ਮੰਤਰਾਲੇ ਵਲੋਂ 15 ਜੁਲਾਈ ਤਕ ਕੌਮਾਂਤਰੀ ਉਡਾਣਾਂ ਰੱਦ

ਨਵੀਂ ਦਿੱਲੀ, 26 ਜੂਨ :  ਸਿਵਲ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ 15 ਜੁਲਾਈ ਤਕ ਮੁਲਤਵੀ ਕੀਤੀਆਂ ਜਾ ਰਹੀਆਂ ਹਨ। ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਮਾਰਚ ਦੇ ਆਖ਼ਰੀ ਹਫ਼ਤੇ ਤੋਂ ਰੱਦ ਕਰ ਦਿਤੀਆਂ ਗਈਆਂ ਸਨ, ਹਾਲਾਂਕਿ, ਘਰੇਲੂ ਉਡਾਣਾਂ ਦਾ ਸੰਚਾਲਨ ਕੁੱਝ ਸ਼ਰਤਾਂ ਨਾਲ 25 ਮਈ ਤੋਂ ਸ਼ੁਰੂ ਹੋਇਆ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਚੋਣਵੇਂ ਰੂਟਾਂ ਲਈ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। ਹਵਾਬਾਜ਼ੀ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਚੋਣਵੇਂ ਰੂਟਾਂ 'ਤੇ ਅੰਤਰਰਾਸ਼ਟਰੀ ਸ਼ਡਿਊਲ ਉਡਾਣਾਂ ਦੀ ਆਗਿਆ ਦਿਤੀ ਜਾ ਸਕਦੀ ਹੈ। ਦੂਜੇ ਪਾਸੇ ਰੇਲਵੇ ਮੰਤਰਾਲੇ ਨੇ ਇਕ ਆਦੇਸ਼ ਵਿਚ ਕਿਹਾ ਹੈ ਕਿ ਪੈਸੇਂਜਰ ਸਰਵਿਸ ਟਰੇਨਾਂ ਜਿਸ ਵਿਚ ਮੇਲ ਅਤੇ ਐਕਸਪ੍ਰੇਸ ਟਰੇਨਾਂ ਸ਼ਾਮਲ ਹਨ, ਉਹ 12 ਅਗਸਤ ਤਕ ਬੰਦ ਕੀਤੀ ਜਾ ਰਹੀ ਹੈ। ਨਵੇਂ ਆਦੇਸ਼ ਵਿਚ ਇਹ ਸਾਫ਼ ਹੋ ਗਿਆ ਹੈ ਕਿ 12 ਅਗੱਸਤ ਤਕ ਹੁਣ ਕੇਵਲ ਸਪੈਸ਼ਲ ਟਰੇਨਾਂ ਹੀ ਚਲਾਈ ਜਾ ਸਕਣਗੀਆਂ। ਜਿਹੜੀਆਂ ਟਰੇਨਾਂ ਨੂੰ ਚਲਾਉਣ ਉੱਤੇ ਲੱਗੀ ਰੋਕ ਲੱਗੀ ਹੋਈ ਹੈ ਉਨ੍ਹਾਂ ਵਿਚ ਮੇਲ, ਐਕਸਪ੍ਰੈਸ, ਪੈਸੇਂਜਰ ਟ੍ਰੇਨ, ਲੋਕਲ ਟਰੇਨ ਆਦਿ ਸ਼ਾਮਲ ਹਨ। (ਏਜੰਸੀ)1
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement