ਮਹਿਜ਼ 1500 ਰੁਪਏ ਲਈ ਕੀਤਾ ਦੋਸਤ ਦਾ ਕਤਲ! ਸੀ.ਸੀ.ਟੀ.ਵੀ. 'ਚ ਕੈਦ ਹੋਈਆਂ ਤਸਵੀਰਾਂ 

By : KOMALJEET

Published : May 26, 2023, 10:14 am IST
Updated : May 26, 2023, 10:15 am IST
SHARE ARTICLE
Punjab News
Punjab News

ਪ੍ਰਵਾਰ ਨੇ ਕੀਤੀ ਇਨਸਾਫ਼ ਦੀ ਮੰਗ 


ਜਲੰਧਰ ਦੇ ਪੁਰਾਣੀ ਰੇਲਵੇ ਰੋਡ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਥੇ ਲਕਸ਼ਮੀ ਸਿਨੇਮਾ ਨੇੜੇ ਮੰਡੀ ਰੋਡ 'ਤੇ ਮਹਿਜ਼ 1500 ਰੁਪਏ ਲਈ ਪ੍ਰਵਾਰ ਵਲੋਂ ਉਸ ਦੇ ਹੀ ਦੋਸਤ 'ਤੇ ਇਕ ਵਿਅਕਤੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ ਦਾਨਿਸ਼ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮ੍ਰਿਤਕ ਦਾਨਿਸ਼ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ।

ਉਹ ਕਾਫੀ ਸਮੇਂ ਤੋਂ ਇਥੇ ਅਪਣੀ ਭੈਣ ਦੇ ਘਰ ਰਹਿ ਰਿਹਾ ਸੀ। ਪੀੜਤ ਪ੍ਰਵਾਰ ਨੇ ਦਸਿਆ ਕਿ ਘਰ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਉਹ ਮੰਗਲਵਾਰ ਨੂੰ ਸਰੀਆ ਲੈ ਕੇ ਘਰ ਆਇਆ। ਜਿਸ ਤੋਂ ਬਾਅਦ ਮੁਹੱਲੇ ਵਿਚੋਂ ਹੀ ਉਸ ਦਾ ਦੋਸਤ ਬਣਿਆ ਰੋਹਿਤ ਅਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਬਹਾਨੇ ਉਸ ਨੂੰ ਅਪਣੇ ਨਾਲ ਕੁਝ ਖਾਣ ਲਈ ਲੈ ਗਿਆ।

ਰਿਸ਼ਤੇਦਾਰਾਂ ਨੇ ਦਸਿਆ ਕਿ ਇਸ ਦੌਰਾਨ ਉਹ ਬਹਿਰਾਮ ਨਗਰ 'ਚ ਦੋਸਤਾਂ ਨਾਲ ਕੁਝ ਖਾ-ਪੀ ਰਿਹਾ ਸੀ। ਇਸ ਦੌਰਾਨ ਉਸ ਦੀ ਜੇਬ ਵਿਚ 1500 ਰੁਪਏ ਸਨ। ਦਾਨਿਸ਼ ਦੇ ਪ੍ਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਇਲਾਕੇ ਦੇ ਉਕਤ ਦੋਸਤਾਂ ਨੇ ਉਸ ਦੀ ਜੇਬ 'ਚੋਂ ਪੈਸੇ ਕਢਵਾ ਕੇ ਉਨ੍ਹਾਂ 'ਤੇ ਹਮਲਾ ਕਰ ਕੇ ਕਤਲ ਕਰ ਦਿਤਾ। ਪੁਲਿਸ ਨੇ ਆ ਕੇ ਪ੍ਰਵਾਰਕ ਮੈਂਬਰਾਂ ਨੂੰ ਇਸ ਘਟਨਾ ਸਬੰਧੀ ਸੂਚਨਾ ਦਿਤੀ ਕਿ ਤੁਹਾਡੇ ਲੜਕੇ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਦਕੋਹਾ ਫਾਟਕ ਨੇੜੇ ਪਈ ਹੈ | 

ਪ੍ਰਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਇਸ ਮਾਮਲੇ ਵਿਚ ਕਤਲ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ।ਪ੍ਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦਾ ਉਸ ਦੇ ਦੋਸਤ ਰੋਹਿਤ ਅਤੇ ਉਸ ਦੇ ਸਾਥੀਆਂ ਨੇ ਬ੍ਰਹਮਾ ਨਗਰ ਵਿਚ 1500 ਰੁਪਏ ਲਈ ਕਤਲ ਕੀਤਾ ਹੈ। ਪ੍ਰਵਾਰਕ ਮੈਂਬਰਾਂ ਨੇ ਇਸ ਘਟਨਾ ਦਾ ਇਕ ਸੀ.ਸੀ.ਟੀ.ਵੀ. ਵੀ ਮੀਡੀਆ ਨੂੰ ਦਿਖਾਇਆ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਲੜਕੇ ਦਾਨਿਸ਼ ਨੂੰ ਸਕੂਟਰ ’ਤੇ ਘਸੀਟ ਕੇ ਲੈ ਜਾ ਰਹੇ ਹਨ ਅਤੇ ਉਨ੍ਹਾਂ ਨੇ ਦਾਨਿਸ਼ 'ਤੇ ਚਾਦਰ ਪਾਈ ਹੋਈ ਸੀ ਤਾਂ ਜੋ ਕੋਈ ਦੇਖ ਨਾ ਸਕੇ। ਪ੍ਰਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement