ਬੈਂਕਾਂ ਨੂੰ ਨਕਦੀ ਦੀ ਢੋਆ-ਢੁਆਈ ਬਾਰੇ ਦਿਸ਼ਾ-ਨਿਰਦੇਸ਼ ਜਾਰੀ
Published : Mar 26, 2019, 6:43 pm IST
Updated : Mar 26, 2019, 6:43 pm IST
SHARE ARTICLE
Cash van
Cash van

ਏਜੰਸੀ/ਕੰਪਨੀ ਦੇ ਮੁਲਾਜ਼ਮ ਆਪਣੇ ਨਾਲ ਕੈਸ਼ ਸਬੰਧੀ ਪੂਰੇ ਦਸਤਾਵੇਜ਼ ਰੱਖਣ

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ਨਕਦੀ ਦੀ ਢੋਆ- ਢੁਆਈ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਨਗਦੀ ਢੋਆ-ਢੁਆਈ ਬਾਰੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਅਨੁਸਾਰ ਬੈਂਕਾਂ ਨੂੰ ਇਹ ਯਕੀਨੀ ਬਨਾਉਣਾ ਹੋਵੇਗਾ ਕਿ ਉਨ੍ਹਾਂ ਦੀਆਂ ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਕਿਸੇ ਵੀ ਹਾਲਾਤ ਵਿੱਚ ਕਿਸੀ ਤੀਜੀ ਧਿਰ ਜਾਂ ਵਿਅਕਤੀ ਦੇ ਪੈਸੇ ਦੀ ਢੋਆ- ਢੁਆਈ ਨਾ ਕਰ ਰਹੀਆਂ ਹੋਣ।

ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਕੌਲ ਢੋਆ- ਢੁਆਈ ਕੀਤੀ ਜਾ ਰਹੀ ਨਕਦੀ ਸਬੰਧੀ ਬੈਂਕ ਵੱਲੋਂ ਜ਼ਾਰੀ ਪੱਤਰ/ਦਸਤਾਵੇਜ਼ ਜ਼ਰੂਰ ਹੋਣ ਕਿ ਉਹ ਜੋ ਨਕਦੀ ਲੈ ਜਾ ਰਹੇ ਹਨ ਉਸ ਨੂੰ ਕਿਸੇ ਏ.ਟੀ.ਐਮ. ਵਿੱਚ ਪਾਉਣਾ ਹੈ ਜਾਂ ਕਿਸੇ ਹੋਰ ਬਰਾਂਚ ਵਿੱਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ 'ਚ ਜਮਾਂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਉੱਤੇ ਤਾਇਨਾਤ ਮੁਲਾਜ਼ਮਾਂ ਕੋਲ ਉਨ੍ਹਾਂ ਦੀ ਕੰਪਨੀ/ਏਜੰਸੀ ਵੱਲੋਂ ਜਾਰੀ ਪਛਾਣ ਪੱਤਰ ਜ਼ਰੂਰ ਹੋਵੇ।

Cash van-2Cash van-2

ਉਕਤ ਨਿਯਮਾਂ ਦੀ ਪਾਲਣਾ ਇਸ ਲਈ ਕਰਨਾ ਜ਼ਰੂਰੀ ਹੈ ਕਿਉਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਨਾਮਜ਼ਦ ਅਧਿਕਾਰੀ (ਜ਼ਿਲ੍ਹਾ ਚੋਣ ਜਾਂ ਕੋਈ ਵੀ ਹੋਰ ਨਾਮਜ਼ਦ ਅਧਿਕਾਰੀ) ਜੇ ਕਿਤੇ ਨਕਦੀ ਦੀ ਢੋਆ-ਢੁਆਈ ਕਰ ਰਹੀ ਕਿਸੇ ਗੱਡੀ ਨੂੰ ਰੋਕ ਕੇ ਜਾਂਚ ਕਰਦਾ ਹੈ ਤਾਂ ਏਜੰਸੀ/ਕੰਪਨੀ ਦੇ ਮੁਲਾਜ਼ਮ ਕੈਸ਼ ਸਬੰਧੀ ਪੂਰੇ ਦਸਤਾਵੇਜ਼ ਵਿਖਾ ਸਕਣ ਅਤੇ ਇਹ ਸਾਬਿਤ ਕਰ ਸਕਣ ਕਿ ਉਨ੍ਹਾਂ ਨੇ ਕਿਸ ਬੈਂਕ ਤੋਂ ਕਿਸ ਮਕਸਦ ਨਾਲ ਇਹ ਨਕਦੀ ਲਈ ਹੈ ਕਿਸੇ ਏ.ਟੀ.ਐਮ. 'ਚ ਪਾਉਣਾ ਹੈ ਜਾਂ ਕਿਸੇ ਹੋਰ ਬਰਾਂਚ ਵਿੱਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ ਵਿੱਚ ਜ਼ਮ੍ਹਾ ਕਰਵਾਉਣਾ ਹੈ ਕਿਉਂਕਿ ਜਾਂਚ ਟੀਮ ਕੈਸ਼ ਦੀ ਗਿਣਤੀ ਕਰਕੇ ਵੀ ਜਾਂਚ ਕਰ ਸਕਦੇ ਹਨ।

ਡਾ. ਰਾਜੂ ਨੇ ਦੱਸਿਆ ਕਿ ਉਪਰੋਕਤ ਨਿਯਮਾਵਲੀ ਨਗਦੀ ਦੀ ਢੋਆ-ਢੁਆਈ ਬੈਂਕਾਂ ਲਈ ਤੈਅ ਕੀਤਾ ਗਿਆ ਹੈ ਜੇਕਰ ਕਿਤੇ ਗੈਰ-ਕਾਨੂੰਨੀ ਨਕਦੀ, ਵਿਦੇਸ਼ੀ ਕਰੰਸੀ ਜਾਂ ਨਕਲੀ ਭਾਰਤੀ ਕਰੰਸੀ ਦੀ ਸੂਚਨਾ ਮਿਲਦੀ ਹੈ ਤਾਂ ਇਸ ਦੀ ਸੂਚਨਾ ਜ਼ਿਲ੍ਹੇ ਦੇ ਸਬੰਧਤ ਵਿਭਾਗ ਨੂੰ ਤੁਰੰਤ ਦਿੱਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement