ਸੋਲੰਕੀ ਵਲੋਂ ਮੈਗਜ਼ੀਨ 'ਬਾਲ ਸੰਦੇਸ਼' ਦੀ ਘੁੰਡ ਚੁਕਾਈ
Published : Aug 10, 2017, 4:23 pm IST
Updated : Mar 26, 2018, 7:58 pm IST
SHARE ARTICLE
Solanki
Solanki

ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਹੈ ਕਿ ਬਾਲ-ਸਾਹਿਤ ਰਾਹੀਂ ਅਸੀ ਬੱਚਿਆਂ ਦੇ ਮਨ ਨੂੰ ਉਹ ਸ਼ਕਤੀ ਪ੍ਰਦਾਨ ਕਰ ਸਕਦੇ ਹਾਂ ਜੋ ਉਨ੍ਹਾਂ..

ਚੰਡੀਗੜ੍ਹ, 10 ਜੁਲਾਈ (ਸਸਸ): ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਹੈ ਕਿ ਬਾਲ-ਸਾਹਿਤ ਰਾਹੀਂ ਅਸੀ ਬੱਚਿਆਂ ਦੇ ਮਨ ਨੂੰ ਉਹ ਸ਼ਕਤੀ ਪ੍ਰਦਾਨ ਕਰ ਸਕਦੇ ਹਾਂ ਜੋ ਉਨ੍ਹਾਂ ਵਿਚ ਸਭਿਆਚਾਰ, ਸਮਰਪਣ, ਸਦਭਾਵਨਾ ਅਤੇ ਭਾਰਤੀ ਸਭਿਆਚਾਰ ਦੇ ਤੱਤ ਸ਼ਾਮਿਲ ਕਰ ਸਕਦੀ ਹੈ।
ਇਸ ਤਰ੍ਹਾਂ ਅਸੀਂ ਬੱਚਿਆਂ ਨੂੰ ਸਿਖਿਆ ਪ੍ਰਦਾਨ ਕਰ ਕੇ ਉਨ੍ਹਾਂ ਦੇ ਚਰਿੱਤਰ ਨਿਰਮਾਣ ਕਰ ਸਕਦੇ ਹਾਂ ਤਾਂ ਹੀ ਬੱਚੇ ਜੀਵਨ ਦੇ ਸੰਘਰਸ਼ ਨਾਲ ਜੂਝ ਸਕਣਗੇ।
ਪ੍ਰੋਫ਼ੈਸਰ ਸੋਲੰਕੀ ਅਜ ਰਾਜ ਭਵਨ ਵਿਚ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਮੈਗਜੀਨ 'ਬਾਲ ਸੰਦੇਸ਼' ਦੀ ਘੁੰਡ ਚੁੱਕਾਈ ਮੌਕੇ 'ਤੇ ਬੋਲ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਜਨਰਲ ਸਕੱਤਰ ਸੰਤੋਸ਼ ਅਤਰੇਜਾ ਤੇ ਉਨ੍ਹਾਂ ਦੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਭਰੋਸਾ ਪ੍ਰਗਟਾਇਆ ਕਿ ਇਹ ਮੈਗਜ਼ੀਨ ਬੱਚਿਆਂ ਦੇ ਮਨ ਦੀ ਮੈਗਜ਼ੀਨ ਬਣੇਗੀ। ਇਸ ਦੇ ਰੋਚਕ ਤੇ ਸਿਖਿਆਤਮਕ ਸਾਹਿਤ ਦਾ ਪ੍ਰਕਾਸ਼ਨ ਬੱਚਿਆਂ ਲਈ ਬਹੁਤ ਉਪਯੋਗੀ ਹੋਵੇਗਾ? ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਜਨਰਲ ਸਕੱਤਰ ਸੰਤੋਸ਼ ਅਤਰੇਜਾ ਨੇ ਕਿਹਾ ਕਿ ਅੱਜ ਦਾ ਬੱਚਾ ਸਾਹਿਤ ਪੜਨ ਦੇ ਸਥਾਨ 'ਤੇ ਕੰਪਿਊਟਰ ਗੇਮਸ, ਟੀ.ਵੀ., ਵੀਡੀਓ ਗੇਮਸ ਖੇਡਣ ਵਿਚ ਵੱਧ ਰੂਚੀ ਰੱਖਦਾ ਹੈ। ਬੱਚਿਆਂ ਦੇ ਮਨੋਰੰਜਨ ਤੇ ਗਿਆਨ ਵਿਚ ਵਾਧੇ ਦੇ ਲਈ ਫ਼ਿਲਮਾਂ ਵੀ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਜੋ ਬਾਲ ਉਪਯੋਗੀ ਸਮੱਗਰੀ  ਤੇ ਪ੍ਰੋਗ੍ਰਾਮ ਹਨ ਉਹ ਸੱਭ ਬਾਲ ਕਹਾਣੀਆਂ, ਕਵਿਤਾਵਾਂ ਆਦਿ ਕਿਸਮ ਦੇ ਬਾਲ-ਸਾਹਿਤ 'ਤੇ ਅਧਾਰਿਤ ਹੁੰਦੇ ਹਨ। ਇਸ ਲਈ ਆਧੁਨਿਕ ਸਮੇਂ ਵਿਚ ਵੀ ਚੰਗੇ ਬਾਲ-ਸਾਹਿਤ ਦੀ ਲੋਂੜ ਬਣੀ ਹੋਈ ਹੈ। ਬਾਲ ਸੰਦੇਸ਼ ਮੈਗਜ਼ੀਨ ਇਸ ਜਰੂਰਤ ਨੂੰ ਪੂਰਾ ਕਰੇਗੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement