ਪੰਜਾਬ ਤੇ ਹਰਿਆਣਾ ਦੇ ਕਿਸਾਨ ਟਿਕੈਤ ਦੇ ਬਿਆਨਾਂ 'ਤੇ ਭਰੋਸਾ ਨਾ ਕਰਨ: ਬਿੱਟੂ
Published : Feb 26, 2021, 6:59 am IST
Updated : Feb 26, 2021, 6:59 am IST
SHARE ARTICLE
image
image

ਪੰਜਾਬ ਤੇ ਹਰਿਆਣਾ ਦੇ ਕਿਸਾਨ ਟਿਕੈਤ ਦੇ ਬਿਆਨਾਂ 'ਤੇ ਭਰੋਸਾ ਨਾ ਕਰਨ: ਬਿੱਟੂ


ਚੰਡੀਗੜ੍ਹ, 25 ਫ਼ਰਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਤਿੱਖੇ ਹਮਲੇ ਕੀਤੇ ਹਨ | ਅੱਜ ਉਨ੍ਹਾਂ ਇਕ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ  ਟਿਕੈਤ ਦੇ ਬਿਆਨਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਅਪਣੇ ਸੂਬੇ ਦੇ ਆਗੂਆਂ ਮਗਰ ਲੱਗ ਕੇ ਹੀ ਚਲਣ | ਬਿੱਟੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਟਿਕੈਤ ਭੜਕਾਊ ਬਿਆਨ ਦਿੰਦਾ ਹੈ ਤੇ ਬਾਅਦ ਵਿਚ ਆਪ ਪਿਛੇ ਹੱਟ ਜਾਂਦਾ ਹੈ | 
ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਵੀ ਦਿੱਲੀ ਵਿਚ ਦਾਖ਼ਲ ਹੋਣ ਬਾਰੇ ਉਸ ਨੇ ਭੜਕਾਊ ਬਿਆਨ ਦਿਤੇ ਸਨ ਪਰ ਬਾਅਦ ਵਿਚ ਆਪ ਪਿਛੇ ਹਟ ਗਿਆ ਪਰ ਗਾਜ਼ੀਪੁਰ ਬਾਰਡਰ ਦੇ ਨੌਜਵਾਨਾਂ ਨੇ ਉਸ ਦੇ ਬਿਆਨਾਂ 'ਤੇ ਭੜਕ ਕੇ ਦਿੱਲੀ ਵੱਲ ਜਾ ਕੇ ਗੜਬੜੀ ਕੀਤੀ ਜਿਸ ਦਾ ਨਤੀਜਾ ਹੈ ਕਿ ਸੈਂਕੜੇ ਨੌਜਵਾਨਾਂ 'ਤੇ ਕੇਸ ਦਰਜ ਹੋਏ ਤੇ ਸੈਂਕੜੇ ਜੇਲਾਂ ਵਿਚ ਬੰਦ ਹਨ | ਬਿੱਟੂ ਨੇ ਕਿਹਾ ਕਿ ਟਿਕੈਤ ਕਦੇ ਵੀ ਇਨ੍ਹਾਂ ਨੌਜਵਾਨਾਂ ਦਾ ਪਤਾ ਲੈਣ ਕਿਸੇ ਜੇਲ ਵਿਚ ਨਹੀਂ ਗਿਆ ਅਤੇ ਹੁਣ ਫਿਰ ਸੰਸਦ ਘੇਰਨ ਲਈ 40 ਲੱਖ ਟਰੈਕਟਰ ਦਿੱਲੀ ਵਿਚ ਵਾimageimageੜਨ ਦੇ ਭੜਕਾਊ ਐਲਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਨੌਜਵਾਨਾਂ ਨੂੰ  ਸੋਚ ਸਮਝ ਕੇ ਕਦਮ ਚੁਕਣਾ ਚਾਹੀਦਾ ਹੈ | ਬਿੱਟੂ ਨੇ ਕਿਹਾ ਕਿ ਅਸੀ ਤਾਂ ਸ਼ੁਰੂ ਹੋ ਰਹੇ ਸੰਸਦ ਦੇ ਸੈਸ਼ਨ ਵਿਚ ਖੇਤੀ ਬਿਲਾਂ ਵਿਰੁਧ ਪੂਰੀ ਆਵਾਜ਼ ਚੁਕਾਂਗੇ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement