ਚੋਰਾਂ ਵਲੋਂ ਭਾਰੀ ਮਾਤਰਾ ‘ਚ ਅਸਲਾ ਚੋਰੀ, ਲੱਖਾਂ ਦੀ ਨਕਦੀ ਲੈ ਹੋਏ ਫ਼ਰਾਰ
Published : Jan 26, 2019, 1:38 pm IST
Updated : Jan 26, 2019, 1:38 pm IST
SHARE ARTICLE
Chori
Chori

ਪੁਰਾ ਦੇਸ਼ ਜਿਥੇ ਅੱਜ 70ਵਾਂ ਗਣਤੰਤਰ ਮਨਾਉਣ ਵਿਚ ਲੱਗਿਆ ਹੋਇਆ ਹੈ....

ਤਪਾ ਮੰਡੀ : ਪੁਰਾ ਦੇਸ਼ ਜਿਥੇ ਅੱਜ 70ਵਾਂ ਗਣਤੰਤਰ ਮਨਾਉਣ ਵਿਚ ਲੱਗਿਆ ਹੋਇਆ ਹੈ ਉਥੇ ਹੀ ਚੋਰ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਚੋਰੀ ਦਾ ਇਕ ਮਾਮਲਾ ਤਪਾ ਮੰਡੀ ਸਥਿਤ ਬੱਸ ਸਟੈਂਡ ਦੇ ਵਿਚ ਮੌਜੂਦ ਅਸਲੇ ਦੀ ਦੁਕਾਨ ਤੋਂ ਭਾਰੀ ਮਾਤਰਾ ਵਿਚ ਅਸਲਾ ਚੋਰੀ ਹੋਣ ਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਚੋਰਾਂ ਵਲੋਂ ਪਹਿਲਾ ਗੰਨ ਹਾਊਸ ਦੇ ਨਾਲ ਲੱਗਦੀ ਮੋਟਰਸਾਈਕਲਾਂ ਦੀ ਦੁਕਾਨ ਵਿਚ ਪਾੜ ਲਗਾਇਆ ਗਿਆ ਅਤੇ ਫਿਰ ਅਸਲੇ ਦੀ ਦੁਕਾਨ ਵਿਚ ਦਾਖਲ ਹੋ ਕੇ ਭਾਰੀ ਮਾਤਰਾ ਵਿਚ ਅਸਲਾ ਚੋਰੀ ਕਰਕੇ ਲੈ ਗਏ।

Punjab PolicePunjab Police

ਚੋਰ 12 ਬੋਰ ਦੀਆਂ 10 ਰਾਈਫਲਾਂ, ਪੰਪ ਐਕਸ਼ਨ ਗੰਨ 1, ਪੁਆਇੰਟ ਟੂ ਪੁਆਇੰਟ ਗੰਨ ਇਕ, ਇਕ ਏਅਰ ਰਿਵਾਲਵਰ, ਰਿਵਾਲਵਰ ਦੇ 100 ਕਾਰਤੂਸ, ਪਿਸਟਲ ਦੇ 50 ਕਾਰਤੂਸ, ਬਾਰਾਂ ਬੋਰ ਦੇ 98 ਕਾਰਤੂਸ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰ ਗੰਨ ਹਾਊਸ ਵਿਚੋਂ ਮੌਜੂਦ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ। ਇਹ ਸੂਚਨਾ ਮਿਲਦੇ ਹੀ ਪੁਲਿਸ ਨੂੰ ਜਾਣਕਾਰੀ ਦਿਤੀ ਗਈ।

ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ। ਪੁਲਿਸ ਦੇ ਅਧਿਕਾਰੀਆਂ ਨੇ ਦੁਕਾਨ ਦੇ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਵੀ ਚੋਰਾਂ ਨੂੰ ਲੱਭਣ ਦੀ ਭਾਲ ਸ਼ੁਰੂ ਕਰ ਦਿਤੀ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement