ਗਣਤੰਤਰ ਦਿਵਸ : ਵਾਘਾ ਬਾਰਡਰ ‘ਤੇ ਭਾਰਤ ਨੇ ਪਾਕਿ ਦਾ ਮਠਿਆਈ ਨਾਲ ਕਰਵਾਇਆ ਮੂੰਹ ਮਿੱਠਾ
Published : Jan 26, 2019, 1:19 pm IST
Updated : Jan 26, 2019, 1:19 pm IST
SHARE ARTICLE
 70th Republic Day Sweets Exchanged Between India And Pak
70th Republic Day Sweets Exchanged Between India And Pak

70ਵੇਂ ਗਣਤੰਤਰ ਦਿਵਸ ਉਤੇ ਪੰਜਾਬ ਵਿਚ ਅੰਮ੍ਰਿਤਸਰ ਸਥਿਤ ਵਾਘਾ ਬਾਰਡਰ ਉਤੇ ਪਾਕਿਸਤਾਨੀ ਫ਼ੌਜ ਅਧਿਕਾਰੀਆਂ ਦਾ ਮਠਿਆਈ...

ਚੰਡੀਗੜ੍ਹ : 70ਵੇਂ ਗਣਤੰਤਰ ਦਿਵਸ ਉਤੇ ਪੰਜਾਬ ਵਿਚ ਅੰਮ੍ਰਿਤਸਰ ਸਥਿਤ ਵਾਘਾ ਬਾਰਡਰ ਉਤੇ ਪਾਕਿਸਤਾਨੀ ਫ਼ੌਜ ਅਧਿਕਾਰੀਆਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਰੀਪਬਲਿਕ-ਡੇਅ ਦੀ ਵਧਾਈ ਦਿਤੀ ਗਈ। ਭਾਰਤ ਅਤੇ ਪਾਕਿਸਤਾਨੀ ਫ਼ੌਜ ਅਧਿਕਾਰੀਆਂ ਨੇ ਆਪਸ ਵਿਚ ਮੁਲਾਕਾਤ ਕਰਨ ਦੇ ਨਾਲ ਹੀ ਇਕ-ਦੂਜੇ ਨਾਲ ਹੱਥ ਮਿਲਾਉਂਦੇ ਹੋਏ ਵਧਾਈ ਦਿਤੀ। ਇਕ-ਦੂਜੇ ਨਾਲ ਮਠਿਆਈ ਦਾ ਲੈਣ ਦੇਣ ਵੀ ਕੀਤਾ।


ਦੱਸ ਦਈਏ ਕਿ 69ਵੇਂ ਗਣਤੰਤਰ ਦਿਵਸ ਉਤੇ ਵਾਘਾ ਬਾਰਡਰ ਉਤੇ ਪਾਕਿਸਤਾਨ ਦੇ ਵਿਰੁਧ ਇੰਨਾ ਗੁੱਸਾ ਵੇਖਣ ਨੂੰ ਮਿਲਿਆ ਸੀ ਕਿ ਮਠਿਆਈ ਦਾ ਲੈਣਾ-ਦੇਣ ਹੀ ਨਹੀਂ ਕੀਤਾ ਗਿਆ ਸੀ। ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਪਾਕਿਸਤਾਨ ਬਾਰਡਰ ਉਤੇ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਇਸ ਲਈ ਨਰਾਜ਼ਗੀ ਜਤਾਉਂਦੇ ਹੋਏ ਮਠਿਆਈ ਦਾ ਲੈਣਾ ਦੇਣ ਨਹੀਂ ਕੀਤਾ ਗਿਆ।


ਹਾਲਾਂਕਿ ਇਸ ਸਾਲ ਵੀ ਸ਼ੁਰੂ ਤੋਂ ਹੀ ਬਾਰਡਰ ਉਤੇ ਅਤਿਵਾਦੀ ਗਤੀਵਿਧੀਆਂ, ਘੁਸਪੈਠ ਅਤੇ ਸੀਜ਼ਫਾਇਰ ਹੋ ਰਹੀ ਹੈ ਪਰ ਭਾਰਤ ਨੇ ਜ਼ਿੰਦਾਦਿਲੀ ਵਿਖਾਉਂਦੇ ਹੋਏ ਇਸ ਵਾਰ ਪਾਕਿਸਤਾਨ ਦੇ ਨਾਲ ਮਠਿਆਈ ਦਾ ਲੈਣਾ-ਦੇਣ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement