ਅੱਗ ਬੁਝਾਊ ਮਹਿਕਮੇ 'ਚ 270 ਵਿਅਕਤੀ ਭਰਤੀ ਹੋਣਗੇ : ਨਵਜੋਤ ਸਿੰਘ ਸਿੱਧੂ
Published : Jan 26, 2019, 12:36 pm IST
Updated : Jan 26, 2019, 12:36 pm IST
SHARE ARTICLE
270 people will be recruited in the Fire Department: Navjot Singh Sidhu
270 people will be recruited in the Fire Department: Navjot Singh Sidhu

ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਅੱਗ ਬੁਝਾਊ ਮਹਿਕਮੇ ਵਿਚੋਂ 13 ਵਿਅਕਤੀਆਂ ਦੇ ਪ੍ਰਵਾਰਾਂ ਨੂੰ 'ਬਹਾਦਰੀ ਐਵਾਰਡ' ਪ੍ਰਦਾਨ ਕਰਨ ਲਈ ਚੁਣਿਆ....

ਚੰਡੀਗੜ੍ਹ : ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਅੱਗ ਬੁਝਾਊ ਮਹਿਕਮੇ ਵਿਚੋਂ 13 ਵਿਅਕਤੀਆਂ ਦੇ ਪ੍ਰਵਾਰਾਂ ਨੂੰ 'ਬਹਾਦਰੀ ਐਵਾਰਡ' ਪ੍ਰਦਾਨ ਕਰਨ ਲਈ ਚੁਣਿਆ ਹੈ। ਲੁਧਿਆਣੇ ਦੀ ਫ਼ੈਕਟਰੀਆਂ ਵਿਚ 20 ਨਵੰਬਰ 2017 ਅਤੇ 11 ਮਈ 2017 ਨੂੰ ਲੱਗੀ ਅੱਗ ਦੌਰਾਨ ਇਨ੍ਹਾਂ 13 ਕਰਮਚਾਰੀਆਂ ਨੇ ਬਿਨਾਂ ਕਿਸੇ ਯੰਤਰਾਂ ਤੇ ਸੁਰੱਖਿਆ ਵਰਦੀਆਂ ਤੋਂ ਅਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਅੱਗ 'ਤੇ ਕਾਬੂ ਪਾ ਕੇ ਜਾਨ ਤੇ ਮਾਲ ਦੀ ਰਾਖੀ ਕੀਤੀ ਤੇ ਅੱਗੇ ਹੋਰ ਨੁਕਸਾਨ ਹੋਣੋ ਬਚਾਅ ਕੀਤਾ। ਇਨ੍ਹਾ 13 ਵਿਅਕਤੀਆਂ ਨੂੰ ਰਾਸ਼ਟਰਪਤੀ ਬਹਾਦਰੀ ਐਵਾਰਡ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪ੍ਰਦਾਨ ਕਰਨਗੇ।

ਅੱਜ ਪੰਜਾਬ ਭਵਨ 'ਚ ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ ਸਨਮਾਨਤ ਕਰਦੇ ਹੋਏ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਪਿਛਲੇ 70 ਸਾਲਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ 13 ਵਿਅਕਤੀਆਂ ਦੀ ਬਹਾਦਰੀ ਬਦਲੇ ਉਨ੍ਹਾਂ ਨੂੰ 'ਰਾਸ਼ਟਰਪਤੀ ਐਵਾਰਡ' ਨਾਲ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਵਿਚੋਂ 9 ਕਰਮਚਾਰੀ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਏ ਸਨ। ਇਨ੍ਹਾਂ ਦੇ ਪ੍ਰਵਾਰਾਂ ਵਿਚੋਂ ਪਿਤਾ, ਪਤਨੀ, ਲੜਕੀ, ਲੜਕੇ ਨੂੰ ਅੱਜ ਮੰਤਰੀ ਨੇ ਸ਼ਾਲ ਦੇ ਕੇ ਸਨਮਾਨਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement