Amritsar News: ਸੰਘਣੀ ਧੁੰਦ ਕਾਰਨ ਆਪਸ ਵਿਚ ਟਕਰਾਏ 10 ਵਾਹਨ, ਲੋਕ ਗੰਭੀਰ ਜ਼ਖ਼ਮੀ

By : GAGANDEEP

Published : Dec 25, 2023, 2:26 pm IST
Updated : Dec 25, 2023, 3:52 pm IST
SHARE ARTICLE
10 vehicles collided with each order Due to dense fog in Amritsar News in punjabi
10 vehicles collided with each order Due to dense fog in Amritsar News in punjabi

Amritsar News: ਹਾਦਸੇ ਵਿਚ ਵਾਹਨਾਂ ਦੇ ਉਡੇ ਪਰਖੱਚੇ

10 vehicles collided with each order Due to dense fog in Amritsar News in punjabi: ਅੰਮ੍ਰਿਤਸਰ 'ਚ ਸੰਘਣੀ ਧੁੰਦ ਕਾਰਨ ਬਿਆਸ ਪੁਲ 'ਤੇ ਸਵੇਰੇ 10 ਦੇ ਕਰੀਬ ਵਾਹਨ ਆਪਸ 'ਚ ਟਕਰਾ ਗਏ। ਪੁਲ ਨੇੜੇ ਤਿੰਨ ਵੱਖ-ਵੱਖ ਥਾਵਾਂ ’ਤੇ ਹਾਦਸੇ ਵਾਪਰੇ। ਇਸ ਹਾਦਸੇ ਵਿਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ: Chandigarh News : ਭਰਾ ਨੇ ਕੀਤਾ ਭਰਾ ਦਾ ਕਤਲ, ਨਸ਼ੇ ਦੀ ਹਾਲਤ ਵਿਚ ਦੋਵਾਂ ਨੇ ਇਕ ਦੂਜੇ 'ਤੇ ਕੀਤਾ ਸੀ ਹਮਲਾ

ਅੱਜ ਸਵੇਰੇ ਪੁਲ ’ਤੇ ਖੜ੍ਹੀ ਗੱਡੀ ਖਰਾਬ ਹੋ ਗਈ ਤੇ ਉਥੇ ਹੀ ਖੜੀ ਹੋ ਗਈ। ਇਸ ਤੋਂ ਬਾਅਦ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਪਿੱਛੇ ਤੋਂ ਆ ਰਹੇ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਵਾਹਨਾਂ ਕਾਰਨ ਪਹਿਲਾਂ ਜਾਮ ਲੱਗ ਗਿਆ ਅਤੇ ਫਿਰ ਜਾਮ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਚਾਲਕ ਦਾ ਆਪਣੇ ਆਪ 'ਤੇ ਕਾਬੂ ਨਾ ਰਿਹਾ ਅਤੇ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ।

ਇਹ ਵੀ ਪੜ੍ਹੋ: Safar-E-Shahadat: ਬੱਚਿਆਂ ਵਾਲਿਓ ਭੁੱਲ ਨਾ ਜਾਇਓ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ 

ਇੱਕ ਹੋਰ ਥਾਂ ’ਤੇ ਵੀ ਜਦੋਂ ਇੱਕ ਟੈਂਕਰ ਖਰਾਬ ਹੋਇਆ ਤਾਂ ਟੈਂਕਰ ਮਾਲਕ ਨੇ ਦਰੱਖਤਾਂ ਦੇ ਪੱਤੇ ਉਥੇ ਰੱਖ ਦਿਤੇ ਤਾਂ ਜੋ ਪਿੱਛੇ ਤੋਂ ਆ ਰਹੇ ਵਾਹਨਾਂ ਨੂੰ ਪਤਾ ਲੱਗ ਸਕੇ ਪਰ ਇਸੇ ਦੌਰਾਨ ਇੱਕ ਕਾਰ ਨੇ ਉਸ ਦੇ ਵਾਹਨ ਨੂੰ ਪਿਛੋਂ ਤੋਂ ਟੱਕਰ ਮਾਰ ਦਿਤੀ ਅਤੇ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਨਜ਼ਦੀਕੀ ਇਕ ਹੋਰ ਥਾਂ ’ਤੇ ਧੁੰਦ ਕਾਰਨ ਇੱਕ ਤੋਂ ਬਾਅਦ ਇੱਕ ਦੋ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਕਰੀਬ 10 ਵਾਹਨ ਆਪਸ ਵਿੱਚ ਟਕਰਾ ਗਏ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨਾਂ ਅਤੇ ਟਰੱਕਾਂ ਦਾ ਨੁਕਸਾਨ ਹੋਇਆ ਹੈ।

ਮੌਕੇ 'ਤੇ ਪਹੁੰਚੇ ਥਾਣਾ ਬਿਆਸ ਦੇ ਐਸਐਚਓ ਸਤਨਾਮ ਸਿੰਘ ਅਨੁਸਾਰ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਸੀ ਅਤੇ ਵਾਹਨਾਂ ਦੀ ਰਫ਼ਤਾਰ ਵੀ ਜ਼ਿਆਦਾ ਸੀ ਜਿਸ ਕਾਰਨ ਕਾਬੂ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਤਿੰਨ ਟੱਕਰਾਂ ਹੋਈਆਂ ਅਤੇ ਖੁਸ਼ਕਿਸਮਤੀ ਹੈ ਕਿ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart  from 10 vehicles collided with each order Due to dense fog in Amritsar News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement