ਮੈਟਾਡੋਰ ਵਿਚੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ, ਫ਼ੌਜ ਨੇ ਕੀਤਾ ਨਕਾਰਾ
Published : Nov 25, 2022, 11:39 pm IST
Updated : Nov 25, 2022, 11:39 pm IST
SHARE ARTICLE
image
image

ਮੈਟਾਡੋਰ ਵਿਚੋਂ ਧਮਾਕਾਖ਼ੇਜ਼ ਸਮੱਗਰੀ ਬਰਾਮਦ, ਫ਼ੌਜ ਨੇ ਕੀਤਾ ਨਕਾਰਾ

ਜੰਮੂ,25 ਨਵੰਬਰ (ਸਰਬਜੀਤ ਸਿੰਘ): ਜੰਮੂ-ਕਸ਼ਮੀਰ ਪੁਲਿਸ ਨੇ ਸ਼ੁਕਰਵਾਰ ਨੂੰ  ਰਾਮਬਨ ਜ਼ਿਲ੍ਹੇ 'ਚ ਇਕ ਮਿੰਨੀ-ਬੱਸ 'ਚ ਲਗਾਏ ਗਏ ਇਕ ਵਿਸਫੋਟਕ ਯੰਤਰ ਨੂੰ  ਬਰਾਮਦ ਅਤੇ ਨਕਾਰਾ ਕਰਨ ਦਾ ਦਾਅਵਾ ਕੀਤਾ ਹੈ | 
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਦੇ ਬਾਅਦ ਪੁਲਿਸ, ਸੀਆਰਪੀਐਫ, ਆਰਮੀ ਅਤੇ ਐਸਓਜੀ ਰਾਮਬਨ ਦਾ ਨਾਸਰੀ ਇਲਾਕੇ ਵਿਖੇ ਇਕ ਸਾਂਝਾ ਨਾਕਾ ਲਗਾਇਆ ਗਿਆ ਸੀ | ਚੈਕਿੰਗ ਦੌਰਾਨ ਰਜਿਸਟ੍ਰੇਸਨ ਨੰਬਰ ਜੇਕੇ 06 0858 ਵਾਲੀ ਇਕ ਮਿੰਨੀ ਬੱਸ ਨੂੰ  ਰੋਕਿਆ ਗਿਆ ਅਤੇ ਸਵਾਰੀਆਂ ਨੂੰ  ਸੁਰੱਖਿਅਤ ਗੱਡੀ ਵਿਚੋਂ ਉਤਾਰਿਆ ਗਿਆ | ਵਾਹਨ ਦੀ ਬਾਰੀਕੀ ਨਾਲ ਤਲਾਸੀ ਲਈ ਗਈ ਅਤੇ ਤਲਾਸ਼ੀ ਦੌਰਾਨ, ਇਕ ਸ਼ੱਕੀ ਬੈਗ ਬਰਾਮਦ ਕੀਤਾ ਗਿਆ, ਜਿਸ ਦੀ ਹੋਰ ਜਾਂਚ ਕੀਤੀ ਗਈ ਅਤੇ ਇਕ ਆਈਈਡੀ ਬਰਾਮਦ ਹੋਈ | ਉਨ੍ਹਾ ਦਸਿਆ ਕਿ ਬਾਅਦ ਵਿਚ ਫ਼ੌਜ ਦੀਆਂ ਬੀਡੀਐਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਦਿਆਂ ਆਈਈਡੀ ਨੂੰ  ਧਮਾਕਾ ਕਰ ਨਕਾਰਾ ਕਰ ਦਿਤਾ ਗਿਆ |

ਫੋਟੋ: ਸੱਕੀ ਬੈਗ ਵਿੱਚੋਂ ਬਰਾਮਦ ਆਈਈਡੀ 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement