ਮੰਗਲਵਾਰ ਤਕ ਸੂਬੇ 'ਚ ਮੌਸਮ ਸਾਫ਼ ਹੋਣ ਦੀ ਸੰਭਾਵਨਾ, ਅੱਜ ਹੋ ਸਕਦੀ ਹੈ ਬਾਰਸ਼
Published : Sep 25, 2023, 5:58 am IST
Updated : Sep 25, 2023, 5:58 am IST
SHARE ARTICLE
image
image

ਮੰਗਲਵਾਰ ਤਕ ਸੂਬੇ 'ਚ ਮੌਸਮ ਸਾਫ਼ ਹੋਣ ਦੀ ਸੰਭਾਵਨਾ, ਅੱਜ ਹੋ ਸਕਦੀ ਹੈ ਬਾਰਸ਼

 

ਚੰਡੀਗੜ੍ਹ, 24 ਸਤੰਬਰ (ਸਸਸ): ਪੰਜਾਬ ਵਿਚ ਐਤਵਾਰ ਨੂੰ ਵੀ ਬੱਦਲ ਛਾਏ ਰਹੇ | ਇਸ ਦਰਮਿਆਨ 7 ਜ਼ਿਲਿ੍ਹਆਂ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ, ਤਰਨਤਾਰਨ, ਮੋਗਾ ਅਤੇ ਫ਼ਿਰੋਜ਼ਪੁਰ ਵਿਚ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ | ਉਥੇ ਹੀ ਮੌਸਮ ਵਿਭਾਗ ਨੇ ਅੱਜ ਪੱਛਮੀ ਅਤੇ ਪੂਰਬੀ ਮਾਲਵਾ ਵਿਚ ਵੀ ਯੈਲੋ ਅਲਰਟ ਜਾਰੀ ਕੀਤਾ ਹੈ |
ਮੌਸਮ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਮਾਲਵਾ ਵਿਚ ਜ਼ਿਆਦਾ ਮੀਂਹ ਦੇ ਆਸਾਰ ਹਨ, ਜਦਕਿ ਪੰਜਾਬ ਦੇ ਹੋਰ ਹਿੱਸਿਆਂ ਵਿਚ ਬੱਦਲ ਛਾਏ ਹੋਣ ਕਾਰਨ ਬੀਤੇ ਦਿਨ ਦੇ ਮੁਕਾਬਲੇ ਅਜੇ ਮੌਸਮ ਵਿਚ ਵਧੇਰੇ ਬਦਲਾਅ ਦੇਖਣ ਨੂੰ ਨਹੀਂ ਮਿਲਿਆ | ਬੀਤੇ ਦਿਨ ਵਾਂਗ ਹੀ ਪੰਜਾਬ ਵਿਚ ਅੱਜ ਵੀ ਮੌਸਮ ਸੁਹਾਵਣਾ ਬਣਿਆ ਰਿਹਾ | ਉਥੇ ਹੀ ਸੋਮਵਾਰ ਨੂੰ ਵੀ ਸੂਬੇ ਵਿਚ ਮੀਂਹ ਦੇ ਆਸਾਰ ਦਸੇ ਜਾ ਰਹੇ ਹਨ | ਇਸ ਤੋਂ ਅੱਗੇ ਸੋਮਵਾਰ ਤੋਂ ਬਾਅਦ ਬਾਰਸ਼ ਦਾ ਸਿਲਸਿਲਾ ਖ਼ਤਮ ਹੋਣ ਵਾਲਾ ਹੈ ਪਰ ਹੁਣ ਹੌਲੀ ਹੌਲੀ ਮੌਸਮ ਵਿਚ ਬਦਲਾਅ ਵੀ ਮਹਿਸੂਸ ਕੀਤਾ ਜਾਵੇਗਾ | ਸੋਮਵਾਰ ਤੋਂ ਬਾਅਦ ਮੌਸਮ ਵਿਚ ਠਹਿਰਾਅ ਦੇਖਣ ਨੂੰ ਮਿਲੇਗਾ | ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵਧੇਰੇ ਬਦਲਾਅ ਨਹੀਂ ਹੋਵੇਗਾ | ਦਿਨ ਦਾ ਵਧੇਰੇ ਤਾਪਮਾਨ ਜਿਥੇ 32 ਡਿਗਰੀ ਦੇ ਕਰੀਬ ਰਹੇਗਾ, ਉਥੇ ਹੀ ਨਿਊਨਤਮ ਤਾਪਮਾਨ 23 ਤੋਂ 25 ਡਿਗਰੀ ਦੇ ਵਿਚ ਰਹਿਣ ਦਾ ਅਨੁਮਾਨ ਹੈ |
ਪੰਜਾਬ ਵਿਚ ਬੀਤੇ 24 ਘੰਟਿਆਂ ਦੌਰਾਨ ਕੁੱਝ ਜ਼ਿਲਿ੍ਹਆਂ ਵਿਚ ਭਰਵਾਂ ਮੀਂਹ ਦੇਖਣ ਨੂੰ ਮਿਲਿਆ | ਪਟਿਆਲਾ ਵਿਚ ਜਿਥੇ 41.4 ਐਮ. ਐਮ. ਮੀਂਹ ਹੋਇਆ, ਉਥੇ ਹੀ ਚੰਡੀਗੜ੍ਹ ਵਿਚ 11.2 ਐਮ. ਐਮ, ਐਸ. ਬੀ. ਐਸ. ਨਗਰ ਵਿਚ 12.4 ਐਮ. ਐਮ., ਫ਼ਤਿਹਗੜ੍ਹ ਸਾਹਿਬ ਵਿਚ 3 ਐਮ. ਐਮ. ਜਦਕਿ ਰੋਪੜ ਵਿਚ 17 ਐਮ. ਐਮ. ਬਾਰਸ਼ ਰੀਕਾਰਡ ਹੋਈ ਹੈ | ਇਸ ਤੋਂ ਇਲਾਵਾ ਅੰਮਿ੍ਤਸਰ ਸ਼ਹਿਰ ਦਾ ਨਿਊਨਤਮ ਤਾਪਮਾਨ 24.1 ਡਿਗਰੀ ਦਰਜ ਕੀਤਾ ਗਿਆ, ਜੋ ਬੀਤੇ ਦਿਨ ਦੇ ਮੁਕਾਬਲੇ 2.9 ਡਿਗਰੀ ਵੱਧ ਹੈ | ਉਥੇ ਹੀ ਅੱਜ ਦਾ ਤਾਪਮਾਨ 32 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ | ਜਲੰਧਰ ਦਾ ਨਿਊਨਤਮ ਤਾਪਮਾਨ ਐਤਵਾਰ ਸਵੇਰੇ 24 ਡਿਗਰੀ ਦਰਜ ਕੀਤਾ ਗਿਆ ਹੈ | ਲੁਧਿਆਣਾ ਦਾ ਨਿਊਨਤਮ ਤਾਪਮਾਨ ਬੀਤੇ ਦਿਨ ਦੇ ਮੁਕਾਬਲੇ 1.5 ਡਿਗਰੀ ਵੱਧ ਦਰਜ ਕੀਤਾ ਗਿਆ, ਜੋ 22.9 ਡਿਗਰੀ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement