ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ’ਚ ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦਸਿਆ ‘ਅਤਿਵਾਦੀਆਂ ਦਾ ਟਿਕਾਣ
Published : Sep 25, 2021, 12:13 am IST
Updated : Sep 25, 2021, 12:13 am IST
SHARE ARTICLE
image
image

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ’ਚ ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦਸਿਆ ‘ਅਤਿਵਾਦੀਆਂ ਦਾ ਟਿਕਾਣਾ’

ਵਾਸ਼ਿੰਗਟਨ, 24 ਸਤੰਬਰ : ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੀ ਦੋ-ਪੱਖੀ ਬੈਠਕ ਦੌਰਾਨ ਅਤਿਵਾਦ ਦੇ ਸੰਦਰਭ ਵਿਚ ਪਾਕਿਸਤਾਨ ਦੀ ਭੂਮਿਕਾ ਦਾ ‘ਖ਼ੁਦ’ ਜ਼ਿਕਰ ਕਰਦੇ ਹੋਏ ਕਿਹਾ ਕਿ ਉਥੇ ਅਤਿਵਾਦੀ ਸਮੂਹ ਕੰਮ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਇਸਲਾਮਾਬਾਦ ਨੂੰ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਇਹ ਸਮੂਹ ਅਮਰੀਕਾ ਅਤੇ ਭਾਰਤ ਦੀ ਸੁਰੱਖਿਆ ’ਤੇ ਪ੍ਰਭਾਵ ਨਾ ਪਾ ਸਕਣ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਮੋਦੀ ਅਤੇ ਹੈਰਿਸ ਵਿਚਾਲੇ ਵੀਰਵਾਰ ਨੂੰ ਹੋਈ ਪਹਿਲੀ ਵਿਅਕਤੀਗਤ ਬੈਠਕ ਦੇ ਬਾਅਦ ਮੀਡੀਆ ਨੂੰ ਕਿਹਾ, ‘ਗੱਲਬਾਤ ਦੌਰਾਨ ਜਦੋਂ ਅਤਿਵਾਦ ਦਾ ਮੁੱਦਾ ਆਇਆ ਤਾਂ ਉਪ ਰਾਸ਼ਟਰਪਤੀ ਹੈਰਿਸ ਨੇ ‘ਖ਼ੁਦ’ ਇਸ ਸਬੰਧ ਵਿਚ ਪਾਕਿਸਤਾਨ ਦੀ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਥੇ ਕਈ ਅਤਿਵਾਦੀ ਸਮੂਹ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਉਨ੍ਹਾਂ ਵਿਰੁਧ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਇਹ ਸਮੂਹ ਅਮਰੀਕਾ ਅਤੇ ਭਾਰਤ ਦੀ ਸੁਰੱਖਿਆ ’ਤੇ ਪ੍ਰਭਾਵ ਨਾ ਪਾਉਣ।’
ਉਨ੍ਹਾਂ ਕਿਹਾ, ‘ਉਨ੍ਹਾਂ ਨੇ ਸਰਹੱਦ ਪਾਰ ਅਤਿਵਾਦ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੀ ਬ੍ਰੀਫਿੰਗ ਅਤੇ ਇਸ ਤੱਥ ’ਤੇ ਸਹਿਮਤੀ ਜਤਾਈ ਕਿ ਭਾਰਤ ਕਈ ਦਹਾਕਿਆਂ ਤੋਂ ਸਰਹੱਦ ਪਾਰ ਅਤਿਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਕਿਹਾ ਕਿ ਅਜਿਹੇ ਅਤਿਵਾਦੀ ਸਮੂਹਾਂ ਨੂੰ ਪਾਕਿਸਤਾਨ ਤੋਂ ਮਿਲ ਰਹੇ ਸਮਰਥਨ ’ਤੇ ਲਗਾਮ ਲਗਾਉਣ ਅਤੇ ਇਨ੍ਹਾਂ ’ਤੇ ਬਾਰੀਕੀ ਨਾਲ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ।’ ਹੈਰਿਸ ਨਾਲ ਮੋਦੀ ਦੀ ਮੁਲਾਕਾਤ ਕਰੀਬ 1 ਘੰਟੇ ਤਕ ਚੱਲੀ ਅਤੇ ਇਸ ਦੌਰਾਨ ਸੰਖੇਪ ਚਰਚਾ ਹੋਈ। ਉਨ੍ਹਾਂ ਕਿਹਾ ਕਿ ਬੈਠਕ ਵਿਚ ਕੋਵਿਡ-19, ਅਤਿਵਾਦ, ਤਕਨੀਕੀ ਖੇਤਰ ਵਿਚ ਸਹਿਯੋਗ, ਸਾਈਬਰ ਸੁਰੱਖਿਆ ਆਦਿ ਖੇਤਰਾਂ ’ਤੇ ਚਰਚਾ ਹੋਈ। ਲੋਕਤੰਤਰ ਦੇ ਮੁੱਦੇ ’ਤੇ ਹੈਰਿਸ ਨੇ ਮੀਡੀਆ ਨੂੰ ਦਿਤੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿਤ ਵਿਚ ਲੋਕਤੰਤਰ ਦੀ ਰਖਿਆ ਕਰਨਾ ਦੋਵਾਂ ਦੇਸ਼ਾਂ ਦੀ ਜ਼ਿੰਮੇਦਾਰੀ ਹੈ।
ਉਨ੍ਹਾਂ ਕਿਹਾ, ‘ਕਿਉਂਕਿ ਦੁਨੀਆਂ ਭਰ ਦੇ ਲੋਕਤੰਤਰ ਖ਼ਤਰੇ ਵਿਚ ਹਨ। ਇਹ ਜ਼ਰੂਰੀ ਹੈ ਕਿ ਅਸੀਂ ਅਪਣੇ-ਅਪਣੇ ਦੇਸ਼ਾਂ ਅਤੇ ਦੁਨੀਆ ਭਰ ਵਿਚ ਲੋਕਤੰਤਰੀ ਸਿਧਾਂਤਾਂ ਅਤੇ ਸੰਸਥਾਵਾਂ ਦੀ ਰਖਿਆ ਕਰੀਏ। ਪਹਿਲਾਂ ਸਾਨੂੰ ਅਪਣੇ ਘਰ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।’ ਇਕ ਸਵਾਲ ਦੇ ਜਵਾਬ ਵਿਚ ਸ਼ਿ੍ਰੰਗਲਾ ਨੇ ਕਿਹਾ ਕਿ ਅਮਰੀਕੀ ਉਪ ਰਾਸ਼ਟਰਪਤੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਭਾਰਤ ਅਤੇ ਅਮਰੀਕਾ ਵੱਡੇ ਅਤੇ ਸਫ਼ਲ ਲੋਕਤੰਤਰਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਸਾਨੂੰ ਨਾ ਸਿਰਫ਼ ਅਪਣੇ ਦੇਸ਼ਾਂ ਦੇ ਅੰਦਰ ਸਗੋਂ ਹੋਰ ਦੇਸ਼ਾਂ ਨਾਲ ਲੋਕਤੰਤਰ ਨੂੰ ਉਤਸ਼ਾਹਤ ਕਰਨ ਲਈ ਕੰਮ ਕਰਨਾ ਜਾਰੀ ਰੱਖਣ ਦੀ ਜ਼ਰੂਰਤ ਹੈ।        (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement