Raj Kumar Verka: ਕੰਗਨਾ ਰਣੌਤ ’ਤੇ NSA ਲਗਾ ਕੇ ਡਿਬੜੂਗੜ੍ਹ ਜੇਲ੍ਹ ਭੇਜਿਆ ਜਾਵੇ- ਰਾਜਕੁਮਾਰ ਵੇਰਕਾ
Published : Aug 25, 2024, 2:39 pm IST
Updated : Aug 25, 2024, 2:39 pm IST
SHARE ARTICLE
Kangana Ranaut should be sent to Dibrugarh Jail with NSA - Rajkumar Verka
Kangana Ranaut should be sent to Dibrugarh Jail with NSA - Rajkumar Verka

Raj Kumar Verka: ਕਿਸਾਨਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਕੰਗਨਾ ਦੇ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ।

 

Raj Kumar Verka: ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ ਨੂੰ ਲੈ ਕੇ ਪੰਜਾਬ 'ਚ ਕਾਰਵਾਈ ਦੀ ਮੰਗ ਉੱਠਣ ਲੱਗੀ ਹੈ।  ਕਿਸਾਨਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਕੰਗਨਾ ਦੇ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ।  ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਕੰਗਨਾ ਰਣੌਤ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਲਗਾਉਣ ਅਤੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ।

ਕੰਗਨਾ ਦੇ ਇੰਟਰਵਿਊ ਤੋਂ ਬਾਅਦ ਸਾਬਕਾ ਮੰਤਰੀ ਨੇ ਵੀਡੀਓ ਜਾਰੀ ਕੀਤਾ। ਜਿਸ ਵਿੱਚ ਉਸ ਨੇ ਕਿਹਾ - "ਕੰਗਨਾ ਰਣੌਤ ਹਰ ਰੋਜ ਪੰਜਾਬ ਦੇ ਲੀਡਰਾਂ ਖਿਲਾਫ ਜ਼ਹਿਰ ਉਗਲਦੀ ਹੈ। ਅੱਜ ਕੰਗਨਾ ਰਣੌਤ ਨੇ ਕਿਹਾ, ਕਿਸਾਨ ਗਰਮਖਿਆਲੀ ਹਨ। ਉਸ ਨੇ ਦੇਸ਼ ਦੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਹੈ। ਉਸਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਤਲ ਅਤੇ ਬਲਾਤਕਾਰ ਹੋਏ। "

ਵੇਰਕਾ ਨੇ ਅੱਗੇ ਕਿਹਾ - "ਕੰਗਨਾ ਰਣੌਤ, ਉਹ ਕਿਸੇ ਦੇ ਉਕਸਾਉਣ 'ਤੇ ਬੋਲ ਰਹੀ ਹੈ। ਭਾਜਪਾ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹ ਭਾਜਪਾ ਦੀ ਚੁਣੀ ਹੋਈ ਸੰਸਦ ਮੈਂਬਰ ਹੈ। ਉਹ ਕੋਈ ਆਮ ਕਲਾਕਾਰ ਨਹੀਂ ਹੈ, ਉਹ ਇੱਕ ਸੰਸਦ ਮੈਂਬਰ ਹੈ। ਭਾਜਪਾ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਸੀ.ਐਮ ਭਗਵੰਤ ਮਾਨ ਤੋਂ ਮੰਗ ਕਰਦੇ ਹੋਏ ਵੇਰਕਾ ਨੇ ਕਿਹਾ - "ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਾ ਹਾਂ ਕਿ ਜਾਂਚ ਕਰਵਾ ਕੇ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ।ਉਸਦੇ ਖਿਲਾਫ਼ NSA ਲਗਾਉਣੀ ਚਾਹੀਦੀ  ਅਤੇ ਡਿਬਰੂਗੜ੍ਹ ਜੇਲ੍ਹ ਭੇਜਣਾ ਚਾਹੀਦਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement