ਚੰਡੀਗੜ੍ਹ ਮੁਕੰਮਲ ਨਹੀਂ ਬਣ ਸਕਿਆ ਸੋਲਰ ਸਿਟੀ
Published : Jul 25, 2019, 9:36 am IST
Updated : Jul 25, 2019, 9:36 am IST
SHARE ARTICLE
Solar Plant
Solar Plant

ਚੰਡੀਗੜ੍ਹ ਊਰਜਾ ਵਿਕਾਸ ਵਿਭਾਗ ਵਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚੰਡੀਗੜ੍ਹ ਨੂੰ ਸਮਾਰਟ ਸਿਟੀ ਪ੍ਰਾਜੈਕਟ ਅਧੀਨ 2021 ²ਤਕ ਮੁਕੰਮਲ ਸੋਲਰ ਸਿਟੀ ਬਣਾਉਣ ਦਾ ਟੀਚਾ

ਚੰਡੀਗੜ੍ਹ  (ਸਰਬਜੀਤ ਢਿੱਲੋਂ): ਯੂ.ਟੀ. ਪ੍ਰਸ਼ਾਸਨ ਵਲੋਂ ਦਿਤੇ ਵੱਡੇ ਘਰਾਂ (ਇਕ ਕਨਾਲ ਤੋਂ 8 ਕਨਾਲ ਤਕ ਦੇ ਪ੍ਰਾਈਵੇਟ ਘਰਾਂ ਤੇ ਉਦਯੋਗਿਕ ਇਮਾਰਤਾਂ 'ਤੇ ਸੋਲਰ ਪਲਾਂਟ ਲਾਉਣੇ ਲਾਜ਼ਮੀ ਕਰਾਰ ਦਿਤੇ ਸਨ। ਇਸ ਸਬੰਧੀ ਮਈ 2016 ਵਿਚ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਨੋਟੀਫ਼ੀਕੇਸ਼ਨ ਵੀ ਕੀਤਾ ਸੀ। ਪ੍ਰਸ਼ਾਸਕ ਵਲੋਂ ਇਸ ਲਈ ਕਈ ਵਾਰੀ ਮਿਆਦ ਵਿਚ ਵਾਧਾ ਵੀ ਕੀਤਾ ਜਾਂਦਾ ਰਿਹਾ ਪਰ ਹੁਣ 30 ਜੂਨ 2019 ਤਕ ਦੀ ਆਖ਼ਰੀ ਮਿਆਦ ਲੰਘਣ ਤਕ ਸ਼ਹਿਰ ਵਿਚ ਸਿਰਫ਼ 30 ਫ਼ੀ ਸਦੀ ਲੋਕਾਂ ਨੇ ਅੱਗੇ ਆਉਣ ਲਈ ਪਹਿਲ ਕੀਤੀ ਸੀ। 

Ut AdministrationUt Administration

ਚੰਡੀਗੜ੍ਹ ਊਰਜਾ ਵਿਕਾਸ ਵਿਭਾਗ ਵਲੋਂ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚੰਡੀਗੜ੍ਹ ਨੂੰ ਸਮਾਰਟ ਸਿਟੀ ਪ੍ਰਾਜੈਕਟ ਅਧੀਨ 2021 ²ਤਕ ਮੁਕੰਮਲ ਸੋਲਰ ਸਿਟੀ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਸੋਲਰ ਪਲਾਂਟ ਲਾਉਣ ਵਾਲਿਆਂ ਕੋਲੋਂ ਪ੍ਰਸ਼ਾਸਨ ਨੇ ਬਿਜਲੀ ਵਿਭਾਗ ਰਾਹੀਂ ਵਾਧੂ ਬਿਜਲੀ ਯੂਨਿਟ ਦੇ ਹਿਸਾਬ ਨਾਲ ਖ਼ਰੀਦਣ ਦੀ ਵੀ ਵਿਵਸਥਾ ਕੀਤੀ ਸੀ

ਅਤੇ 30 ਫ਼ੀ ਸਦੀ ਸਬਸਿਡੀ ਦੀ ਰਕਮ ਪਲਾਂਟ ਲਾਉਣ ਦੇ ਖ਼ਰਚੇ 'ਚੋਂ ਵੀ ਦਿਤੀ ਜਾਂਦੀ ਹੈ ਪਰ ਫਿਰ ਵੀ ਅਮੀਰ ਲੋਕ ਜਾਂ ਵੱਡੇ ਘਰਾਂ ਦੇ ਮਾਲਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਪਲਾਂਟ ਲਾਉਣ ਲਈ ਰਾਜ਼ੀ ਨਹੀਂ ਹੋਏ। ਅਖ਼ੀਰ ਪ੍ਰਸ਼ਾਸਕ ਨੇ ਸਕੀਮ ਵਿਚ ਮੁੜ ਵਾਧਾ ਨਹੀਂ ਕੀਤਾ। ਚੰਡੀਗੜ੍ਹ ਸ਼ਹਿਰ ਵਿਚ ਇਸ ਊਰਜਾ ਪਲਾਂਟਾਂ ਰਾਹੀਂ ਸਿਰਫ਼ 43 ਮੈਗਾਵਾਟ ਬਿਜਲੀ ਹੀ ਪੈਦਾ ਹੋਈ ਹੈ।   

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement