ਪੰਜਾਬ ਵਿਚ 96 ਲੋਕ ਪ੍ਰਤੀਨਿਧਾਂ ਵਿਰੁਧ ਦਰਜ ਹਨ ਅਪਰਾਧਕ ਮਾਮਲੇ
Published : May 25, 2021, 7:19 am IST
Updated : May 25, 2021, 7:19 am IST
SHARE ARTICLE
image
image

ਪੰਜਾਬ ਵਿਚ 96 ਲੋਕ ਪ੍ਰਤੀਨਿਧਾਂ ਵਿਰੁਧ ਦਰਜ ਹਨ ਅਪਰਾਧਕ ਮਾਮਲੇ

ਨਵਜੋਤ ਸਿੰਘ ਸਿੱਧੂ, ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਦੇ ਨਾਂ ਮੁੱਖ
ਚੰਡੀਗੜ੍ਹ, 24 ਮਈ (ਸੁਰਜੀਤ ਸਿੰਘ ਸੱਤੀ): ਪੰਜਾਬ ਦੇ ਮੌਜੂਦਾ ਤੇ ਸਾਬਕਾ ਲੋਕ ਪ੍ਰਤੀਨਿਧਾਂ, ਜਿਨ੍ਹਾਂ ਵਿਚ ਮੌਜੂਦਾ ਤੇ ਸਾਬਕਾ ਸੰਸਦ ਮੈਂਬਰ ਤੇ ਐਮਐਲਏ ਸ਼ਾਮਲ ਹਨ, ਵਿਰੁਧ ਅਪਰਾਧਕ ਮਾਮਲੇ ਦਰਜ ਹਨ | ਪੰਜਾਬ ਸਰਕਾਰ ਨੇ ਇਹ ਜਾਣਕਾਰੀ ਸੋਮਵਾਰ ਨੂੰ  ਹਾਈ ਕੋਰਟ ਨੂੰ  ਦਿੰਦੇ ਹੋਏ ਦਸਿਆ ਹੈ ਕਿ ਪੰਜਾਬ ਦੇ 96 ਪੂਰਬ ਅਤੇ ਮੌਜੂਦਾ ਸਾਂਸਦਾਂ ਅਤੇ ਵਿਧਾਇਕਾਂ ਵਿਰੁਧ 163 ਮਾਮਲੇ ਦਰਜ ਹਨ | ਇਨ੍ਹਾਂ 96 ਵਿਚੋਂ 4 ਮੌਜੂਦਾ, 5 ਸਾਬਕਾ ਸੰਸਦ ਮੈਂਬਰ, 35 ਮੌਜੂਦਾ ਵਿਧਾਇਕ ਅਤੇ 52 ਸਾਬਕਾ ਵਿਧਾਇਕ ਸ਼ਾਮਲ ਹਨ |  ਇਹ ਸਾਰੇ ਹੀ ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਹਨ | ਦੂਜੇ ਪਾਸੇ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ  ਦਸਿਆ ਹੈ ਕਿ ਉਨ੍ਹਾਂ ਦੇ  ਰਾਜ ਵਿਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁਧ ਅਜਿਹੇ 21 ਆਪਰਾਧਕ ਮਾਮਲੇ ਦਰਜ ਹਨ | ਸੋਮਵਾਰ ਨੂੰ  ਪੰਜਾਬ ਦੇ ਡਾਇਰੈਕਟਰ ਬੀਏਓਆਈ ਅਰੁਣਪਾਲ  ਸਿੰਘ ਨੇ ਹਾਈ ਕੋਰਟ ਵਿਚ ਹਲਫ਼ਨਾਮਾ ਦਰਜ ਕਰ ਕੇ ਉਪਰੋਕਤ ਜਾਨਕਾਰੀ ਦਿੰਦਿਆਂ ਦਸਿਆ ਕਿ ਅਪਰਾਧਕ 
ਮਾਮਲਿਆਂ ਵਿਚ ਫਸੇ ਸੰਸਦ ਮੈਂਬਰਾਂ ਵਿਚ ਭਗਵੰਤ ਮਾਨ, ਸੁਖਬੀਰ ਸਿੰਘ  ਬਾਦਲ, ਰਵਨੀਤ ਸਿੰਘ  ਬਿੱਟੂ ਅਤੇ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਹਨ |  ਜਿਨ੍ਹਾਂ 5 ਸਾਬਕਾ ਸੰਸਦ ਮੈਂਬਰਾਂ ਵਿਰੁਧ ਕੇਸ ਪੈਂਡਿੰਗ ਹਨ ਉਨ੍ਹਾਂ ਵਿਚ ਸਿਮਰਨਜੀਤ ਸਿੰਘ ਮਾਨ,  ਸੁੱਚਾ ਸਿੰਘ  ਲੰਗਾਹ,ਡਾ. ਧਰਮਵੀਰ ਗਾਂਧੀ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਧਿਆਨ ਸਿੰਘ  ਮੰਡ ਸ਼ਾਮਲ ਹਨ | ਇਸ ਤੋਂ ਇਲਾਵਾ ਇਸ ਸਮੇਂ ਰਾਜ  ਦੇ 35 ਮੌਜੂਦਾ ਵਿਧਾਇਕਾਂ ਸਮੇਤ 52 ਸਾਬਕਾ ਵਿਧਾਇਕਾਂ ਵਿਰੁੁਧ ਦਰਜ ਮਾਮਲਿਆਂ ਦੀ ਵੀ ਹਾਈ ਕੋਰਟ ਨੂੰ  ਜਾਣਕਾਰੀ ਦਿਤੀ ਗਈ ਹੈ | ਇਸ ਸੂਚੀ ਵਿਚ ਨਵਜੋਤ ਸਿੰਘ ਸਿੱਧੂ ਵਿਰੁਧ 1988 ਵਿਚ ਆਈ.ਪੀ. ਸੀ.  ਦੀ ਧਾਰਾ-304 ਅਤੇ 34 ਤਹਿਤ ਦਰਜ ਮਾਮਲੇ ਦੀ ਵੀ ਜਾਣਕਾਰੀ ਦਿਤੀ ਗਈ ਹੈ ਅਤੇ ਦਸਿਆ ਗਿਆ ਹੈ ਕਿ ਭਾਵੇਂ ਇਸ ਮਾਮਲੇ ਵਿਚ ਉਹ ਬਰੀ ਹੋ ਚੁੱਕੇ ਹਨ ਪਰ ਬਰੀ ਕੀਤੇ ਜਾਣ ਦੇ ਫ਼ੈਸਲੇ ਵਿਰੁਧ ਸੁਪ੍ਰੀਮ ਕੋਰਟ ਵਿਚ ਅਜੇ ਰਿਵਿਊ ਪੈਂਡਿੰਗ ਹੈ |
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement